ਜਲੰਧਰ (ਰਮਨ) - ਥਾਣਾ ਡਿਵੀਜਨ ਨੰਬਰ-4 ਦੀ ਪੁਲਸ ਨੇ ਚੋਰੀ ਦੇ 3 ਵਾਹਨਾਂ, 10 ਮੋਬਾਈਲ ਫੋਨਾਂ ਅਤੇ 10 ਗ੍ਰਾਮ ਹੈਰੋਇਨ ਸਣੇ 2 ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਪ੍ਰਭਾਰੀ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਅਗਸਤ ਨੂੰ ਅਨਿਰੁੱਧ ਕੁਮਾਰ ਮਿਸ਼ਰਾ ਪੁੱਤਰ ਨਾਰਾਇਣ ਮਿਸ਼ਰਾ ਨੇ ਏ.ਐੱਸ.ਆਈ. ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਮੋਟਰਸਾਈਕਲ ਦਿਲਕੁਸ਼ਾ ਬਾਜ਼ਾਰ 'ਚੋਂ ਚੋਰੀ ਹੋ ਗਿਆ ਸੀ। ਦੂਜੇ ਪਾਸੇ ਸਰਵਨ ਕੁਮਾਰ ਪੁੱਤਰ ਸਰਦਾਰੀ ਲਾਲ ਨੇ ਵੀ ਉਨ੍ਹਾਂ ਨੂੰ ਸਪਲੈਂਡਰ ਬਾਈਕ ਚੋਰੀ ਹੋ ਜਾਣ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੋਵਾਂ ਵਿਅਕਤੀਆਂ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕਾਰਵਾਈ ਕਰਦੇ ਹੋਏ ਰਾਜਕੁਮਾਰ ਉਰਫ ਰਾਜੂ ਪੁੱਤਰ ਸੁਰਿੰਦਰ ਕੁਮਾਰ ਨੂੰ ਚੋਰੀ ਦੇ ਵਾਹਨਾਂ ਅਤੇ ਵੱਖ-ਵੱਖ ਕੰਪਨੀ ਦੇ ਫੋਨਾਂ ਸਣੇ ਕਾਬੂ ਕਰ ਲਿਆ। ਇਸ ਤੋਂ ਇਲਾਵਾ ਥਾਣਾ ਚਾਰ ਦੀ ਪੁਲਸ ਨੇ 10 ਗ੍ਰਾਮ ਹੈਰੋਇਨ ਸਣੇ ਵਰੁਣ ਕੁਮਾਰ ਪੁੱਤਰ ਸ਼ਿਵ ਕੁਮਾਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ।
ਜਲੰਧਰ : ਘਰ 'ਚ ਸੁੱਤਾ ਪਿਆ 15 ਦਿਨ ਦਾ ਬੱਚਾ ਅਗਵਾ
NEXT STORY