ਮੋਹਾਲੀ (ਸੰਦੀਪ) : ਅਨਾਜ ਘਪਲੇ ਨਾਲ ਸਬੰਧਿਤ ਮਾਮਲੇ ਵਿੱਚ ਸੀ. ਬੀ. ਆਈ. ਵਿਸ਼ੇਸ਼ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਅਤੇ ਹਰੇਕ ਦੋਸ਼ੀ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ। ਸਜ਼ਾ ਭੁਗਤਣ ਵਾਲਿਆਂ ਵਿੱਚ ਐਫ. ਸੀ. ਆਈ. ਕੰਪਨੀ ਦੇ ਤਿੰਨ ਸਾਬਕਾ ਅਧਿਕਾਰੀਆਂ ਵਿੱਚ ਤਤਕਾਲੀ ਸਹਾਇਕ ਮੈਨੇਜਰ ਸੀਤਾ ਰਾਮ, ਡਿਪਟੀ ਮੈਨੇਜਰ ਅਸ਼ੋਕ ਕੁਮਾਰ ਗੁਪਤਾ, ਜ਼ਿਲ੍ਹਾ ਮੈਨੇਜਰ ਸੁਭਰਾਂਸ਼ੂ ਅਤੇ ਇੱਕ ਨਿੱਜੀ ਰਾਈਸ ਮਿੱਲ ਦਾ ਮਾਲਕ ਦਲੀਪ ਸਿੰਘ ਸ਼ਾਮਲ ਹਨ।
ਸਾਰੇ ਦੋਸ਼ੀਆਂ 'ਤੇ ਦੋਸ਼ ਸੀ ਕਿ ਅਧਿਕਾਰੀਆਂ ਅਤੇ ਕੁਝ ਨਿੱਜੀ ਮਿੱਲ ਮਾਲਕਾਂ ਨਾਲ ਮਿਲੀ-ਭੁਗਤ ਕਰਕੇ ਐੱਫ. ਸੀ. ਆਈ. ਗੁਦਾਮ ਵਿੱਚ ਘਟੀਆ ਚੌਲ ਭੇਜਿਆ ਗਿਆ, ਜਿਸ ਦੀ ਗੁਣਵੱਤਾ ਦੀ ਜਾਂਚ ਨਹੀਂ ਕੀਤੀ ਗਈ। ਇਸ ਸਬੰਧੀ ਸੀ. ਬੀ. ਆਈ. ਚੰਡੀਗੜ੍ਹ ਨੇ 7 ਜਨਵਰੀ, 2006 ਨੂੰ ਐੱਫ. ਆਈ. ਆਰ. ਦਰਜ ਕੀਤੀ ਸੀ। ਸੀ. ਬੀ. ਆਈ. ਨੇ 28 ਨਵੰਬਰ, 2008 ਨੂੰ ਇਸ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਖ਼ਿਲਾਫ਼ ਮਾਮਲਾ ਚੱਲ ਰਿਹਾ ਸੀ।
ਲੋਕ ਸਭਾ ਚੋਣ ਨਹੀਂ ਲੜ ਸਕਣਗੇ ਮਨਪ੍ਰੀਤ ਬਾਦਲ! ਸਿਹਤ ਨਾਲ ਜੁੜੀ ਅਪਡੇਟ ਆਈ ਸਾਹਮਣੇ
NEXT STORY