ਜਲੰਧਰ (ਪੁਨੀਤ)– ਗਣਤੰਤਰ ਦਿਵਸ ’ਤੇ ਰਾਜਧਾਨੀ ਦਿੱਲੀ ਵਿਚ ਜਿਸ ਤਰ੍ਹਾਂ ਨਾਲ ਹਿੱਸਾ ਫੈਲੀ, ਉਸ ਨਾਲ ਲੋਕਾਂ ਦੇ ਦਿਲਾਂ ਵਿਚ ਅਜੇ ਵੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਅਸਰ ਬੱਸ ਸੇਵਾ ’ਤੇ ਪੈ ਰਿਹਾ ਹੈ, ਜਿਸ ਕਾਰਣ ਦਿੱਲੀ, ਹਰਿਆਣਾ, ਹਿਮਾਚਲ, ਯੂ. ਪੀ.,ਉਤਰਾਖੰਡ ਅਤੇ ਰਾਜਸਥਾਨ ਸਮੇਤ ਦੂਜੇ ਸੂਬਿਆਂ ਵਿਚ ਜਾਣ ਵਾਲੀਆਂ ਬੱਸਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਅਤੇ ਪੰਜਾਬ ਰੋਡਵੇਜ਼ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਕਈ ਬੱਸਾਂ ਦਾ ਆਪਣਾ ਖਰਚ ਵੀ ਨਹੀਂ ਕੱਢ ਪਾ ਰਹੀਆਂ। ਉਥੇ ਹੀ ਪੰਜਾਬ ਵਿਚ ਚੱਲੀਆਂ ਬੱਸਾਂ ਵਿਚ ਵੀ ਯਾਤਰੀ ਘੱਟ ਹੀ ਦੇਖੇ ਗਏ।

ਸਭ ਤੋਂ ਜ਼ਿਆਦਾ ਪ੍ਰਭਾਵਿਤ ਦਿੱਲੀ ਦਾ ਰੂਟ ਹੈ। ਵਿਭਾਗ ਵੱਲੋਂ ਯਾਤਰੀਆਂ ਦੀ ਘੱਟ ਗਿਣਤੀ ਨੂੰ ਦੇਖਦੇ ਹੋਏ ਦਿੱਲੀ ਰੂਟ ’ਤੇ ਕਾਫ਼ੀ ਘੱਟ ਬੱਸਾਂ ਰਵਾਨਾ ਕੀਤੀਆਂ ਗਈਆਂ। ਬੱਸਾਂ ਰਵਾਨਾ ਕਰਨ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਸਬੰਧਤ ਬੱਸ ਦੇ ਚਾਲਕ ਦਲ ਨੂੰ ਨਿਰਦੇਸ਼ ਦਿੱਤੇ ਗਏ ਕਿ ਜੇਕਰ ਅੱਗੇ ਦਾ ਮਾਹੌਲ ਖਰਾਬ ਹੋਣ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਬੱਸਾਂ ਨੂੰ ਵਾਪਸ ਮੋੜ ਲਿਆ ਜਾਵੇ। ਇਸ ਦੇ ਨਾਲ-ਨਾਲ ਰਵਾਨਾ ਹੋਈਆਂ ਬੱਸਾਂ ਦੇ ਕੰਡਕਟਰਾਂ ਨਾਲ ਅਧਿਕਾਰੀ ਲਗਾਤਾਰ ਸੰਪਰਕ ਵਿਚ ਰਹੇ। ਵਿਭਾਗ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ ਤੋਂ ਦਿੱਲੀ ਲਈ ਭੇਜੀਆਂ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵੀ ਘੱਟ ਕੀਤੀ ਗਈ।
ਦਿੱਲੀ ਤੋਂ ਬਾਅਦ ਹਰਿਆਣਾ ਜਾਣ ਵਾਲੀਆਂ ਬੱਸਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ। ਹਰਿਆਣਾ ਦੇ ਅੰਬਾਲਾ ਤੱਕ ਲਈ ਯਾਤਰੀ ਆਸਾਨੀ ਨਾਲ ਮਿਲ ਜਾਂਦੇ ਹਨ,ਜਦਕਿ ਅੱਜ ਅੰਬਾਲਾ ਜਾਣ ਵਾਲੇ ਯਾਤਰੀਆਂ ਦਾ ਵੀ ਕਾਫ਼ੀ ਇੰਤਜ਼ਾਰ ਕਰਨਾ ਪਿਆ। ਇਸੇ ਤਰ੍ਹਾਂ ਉੱਤਰਾਖੰਡ ਦੇ ਹਰਿਦੁਆਰ ਜਾਣ ਵਾਲੀਆਂ ਬੱਸਾਂ ਵਿਚ ਵੀ ਸੀਟਾਂ ਅੱਜ ਖਾਲੀ ਰਹੀਆਂ, ਜਦਕਿ ਗਣਤੰਤਰ ਦਿਵਸ ਤੋਂ ਪਹਿਲਾਂ ਇਸ ਰੂਟ ਨੂੰ ਬੇਹੱਦ ਚੰਗਾ ਰਿਸਪਾਂਸ ਮਿਲਿਆ ਸੀ। ਹਿਮਾਚਲ ਜਾਣ ਵਾਲੀਆਂ ਬੱਸਾਂ ਵਿਚ ਵੀ ਕੇਵਲ ਉਹੀ ਯਾਤਰੀ ਦੇਖੇ ਗਏ ਜਿਨ੍ਹਾਂ ਦਾ ਜਾਣਾ ਬੇਹੱਦ ਜ਼ਰੂਰੀ ਸੀ, ਹਾਲਾਂਕਿ ਦਿੱਲੀ ਹਿੰਸਾ ਦਾ ਅਸਰ ਹਿਮਾਚਲ ਵਿਚ ਦੇਖਣ ਨੂੰ ਨਹੀਂ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਦੇ ਰੂਟ ’ਤੇ ਹਫ਼ਤੇ ਦੇ ਅੰਤ ਵਿਚ ਤੇਜ਼ੀ ਆਉਂਦੀ ਹੈ, ਜਦਕਿ ਵਰਕਿੰਗ ਦੇ ਦਿਨਾਂ ਵਿਚ ਇਹ ਰੂਟ ਠੰਡਾ ਰਹਿੰਦਾ ਹੈ।
ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ
NEXT STORY