ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਟਾਂਡਾ ਵਿੱਚ 3 ਜਿਲਾ ਪਰਿਸ਼ਦ ਅਤੇ 20 ਬਲਾਕ ਸੰਮਤੀ ਜ਼ੋਨਾ ਲਈ ਹੋਈ ਵੋਟਿੰਗ ਸ਼ਾਂਤੀ ਪੂਰਵਕ ਸੰਪੰਨ ਹੋਈ।
ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਅਗਵਾਈ ਰਿਟਰਨਿੰਗ ਅਫਸਰ ਕੰਮ ਐੱਸ.ਡੀ.ਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਅਤੇ ਇਲੈਕਸ਼ਨ ਇੰਚਾਰਜ ਟਾਂਡਾ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਹੋਈ ਵੋਟਿੰਗ ਉਪਰੰਤ ਪੋਲਿੰਗ ਪਾਰਟੀਆਂ ਨੇ ਚੋਣ ਬਕਸ਼ੇ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿੱਚ ਬਣਾਏ ਗਏ ਕਾਊਂਟਿੰਗ ਸੈਂਟਰ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਜਮਾ ਕਰਵਾ ਦਿੱਤੇ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇਲੈਕਸ਼ਨ ਇਨਚਾਰਜ ਟਾਂਡਾ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਮਾ ਕੀਤੇ ਗਏ ਚੋਣ ਬਕਸਿਆਂ ਦੀ ਸਮੁੱਚੀ ਸੁਰੱਖਿਆ ਲਈ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐੱਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਅਤੇ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਜਿਲ੍ਹਾ ਹੁਸ਼ਿਆਰਪੁਰ ਪੁਲਸ ਦੇ ਅਧਿਕਾਰੀ ਚੋਣ ਬਕਸਿਆਂ ਦੀ ਸੁਰੱਖਿਆ ਕਰਨਗੇ। ਉਨ੍ਹਾਂ
ਹੋਰ ਦੱਸਿਆ ਕਿ ਬੈਲਟ ਪੇਪਰ ਦੁਆਰਾ ਹੋਈ ਵੋਟਿੰਗ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਆਰੰਭ ਹੋਵੇਗੀ ਅਤੇ ਦੁਪਹਿਰ 11 ਵਜੇ ਤੋਂ ਬਾਅਦ ਰੁਝਾਨ ਮਿਲਣ ਦੀ ਸੰਭਾਵਨਾ ਹੈ।
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ : ਆਸ਼ਿਕਾ ਜੈਨ
NEXT STORY