ਫਗਵਾੜਾ (ਹਰਜੋਤ)— ਇਕ ਔਰਤ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਸ ਨੇ ਤਿੰਨ ਖ਼ਿਲਾਫ਼ ਧਾਰਾ 323, 324, 341, 506, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਕ੍ਰਿਸ਼ਨਾ ਦੇਵੀ ਪਤਨੀ ਕੁਲਵਿੰਦਰ ਰਾਮ ਵਾਸੀ ਬਘਾਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 31 ਅਕਤੂਬਰ ਨੂੰ ਉਸ ਦਾ ਜੇਠ ਪਰਮਜੀਤ ਉਸ ਦੇ ਘਰ ਆਇਆ ਅਤੇ ਉਸ ਨੂੰ ਗਾਲੀ-ਗਲੋਚ ਕਰਨ ਲੱਗ ਪਿਆ। ਬਾਅਦ 'ਚ ਜਦੋਂ ਉਹ ਬਾਹਰ ਕਿਸੇ ਕੰਮ ਲਈ ਗਈ ਤਾਂ ਜੇਠ, ਜਠਾਣੀ ਅਤੇ ਹੋਰ ਮੈਂਬਰਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ। ਜਿਸ ਸਬੰਧ 'ਚ ਪੁਲਸ ਨੇ ਪਰਮਜੀਤ ਪੁੱਤਰ ਲੇਖਰਾਜ, ਵਿੱਕੀ ਪਤਨੀ ਪਰਮਜੀਤ, ਸੁਰਿੰਦਰ ਕੌਰ ਉਰਫ਼ ਸੰਮੀ ਪਤਨੀ ਗੋਪਾਲ ਚੰਦ ਵਾਸੀਆਨ ਬਘਾਣਾ ਖਿਲਾਫ਼ ਕੇਸ ਦਰਜ ਕੀਤਾ ਹੈ।
ਦੋਆਬਾ ਵਾਸੀਆਂ ਲਈ ਸ਼ਾਨਦਾਰ ਤੋਹਫ਼ਾ, 20 ਤੋਂ 3 ਸ਼ਹਿਰਾਂ ਲਈ ਸ਼ੁਰੂ ਹੋਵੇਗੀ ਸਪਾਈਸ ਜੈੱਟ ਫਲਾਈਟ ਸਰਵਿਸ
NEXT STORY