ਟਾਂਡਾ ,(ਵਰਿੰਦਰ ਪੰਡਿਤ) : ਹੁਸ਼ਿਆਰਪੁਰ ਸੜਕ 'ਤੇ ਦੇਰ ਸ਼ਾਮ ਪਿੰਡ ਬੈਂਚਾਂ ਅੱਡੇ ਨੇੜੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਇਕ ਪਰਿਵਾਰ ਦੀ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸਾ ਉਸੇ ਸਮੇਂ ਵਾਪਰਿਆ ਜਦੋਂ ਚੱਬੇਵਾਲ ਨੇੜੇ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇ ਕਿਸੇ ਵਾਹਨ ਦੀ ਗਲਤੀ ਕਾਰਨ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਸ ਦੌਰਾਨ ਇਕ ਔਰਤ ਮਨਪ੍ਰੀਤ ਕੌਰ (26) ਨਿਵਾਸੀ ਖੱਖ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਅਮਰਜੀਤ ਸਿੰਘ ਜ਼ਖਮੀ ਹੋ ਗਿਆ। ਜਿਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮ੍ਰਿਤਕ|ਔਰਤ ਆਪਣੇ ਦਿਓਰ ਦੇ ਵਿਆਹ ਤੋਂ ਆਪਣੇ ਪਤੀ ਨਾਲ ਪਿੰਡ ਵਾਪਸ ਆ ਰਹੀ ਸੀ। |
ਟਿਕਟ ਨੂੰ ਲੈ ਕੇ ਜਾਖੜ ਤੇ ਬਾਜਵਾ 'ਚ ਵਧੀ ਖਹਿਬਾਜ਼ੀ
NEXT STORY