ਜਲੰਧਰ (ਸੋਨੂੰ): ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਾਂਗਰਸੀ ਆਗੂ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਮਿਲਣ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲਾਅ ਐਂਡ ਆਰਡਰ ਦੇ ਹਾਲਾਤ ਤਾਂ ਪੂਰੇ ਪੰਜਾਬ ਵਿਚ ਹੀ ਖ਼ਰਾਬ ਹਨ, ਪਰ ਜਲੰਧਰ ਦੇ ਹਾਲਾਤ ਸਭ ਤੋਂ ਖ਼ਰਾਬ ਹਨ। ਅੱਜ ਸਵੇਰੇ ਵੀ ਪਹਿਲਾਂ ਇਕ ਕਤਲ ਹੋ ਗਿਆ ਤੇ ਫ਼ਿਰ ਇਕ ਮਹਿਲਾ ਤੋਂ ਲੁੱਟ ਹੋ ਗਈ। ਜਲੰਧਰ ਦਾ ਹਰ ਵਿਅਕਤੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਡਰ ਵਿਚ ਜੀ ਰਿਹਾ ਹੈ। ਇੱਥੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ, ਰਸਤਿਆਂ 'ਤੇ ਲੁੱਟਾਂ-ਖੋਹਾਂ ਹੋ ਰੀਹਆਂ ਹਨ। ਨਸ਼ੇ ਦੇ ਹਾਲਾਤ ਇਹ ਹਨ ਕਿ 5 ਮਿੰਟ 'ਤੇ ਫ਼ੋਨ 'ਤੇ ਨਸ਼ਾ ਮਿਲ ਜਾਂਦਾ ਹੈ। ਅੱਜ ਪੁਲਸ ਕਮਿਸ਼ਨਰ ਨੂੰ ਮਿਲ ਕੇ ਲੋਕਾਂ ਦੀ ਗੱਲਬਾਤ ਕੀਤੀ ਹੈ।
ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਚੰਨੀ ਨੇ ਕਿਹਾ ਕਿ ਸਟੇਟ ਅਤੇ ਸਟੇਜ ਚਲਾਉਣ ਵਿਚ ਫ਼ਰਕ ਹੁੰਦਾ ਹੈ। ਜਿਸ ਤਰੀਕੇ ਨਾਲ ਜਲੰਧਰ ਦੇ ਹਾਲਾਤ ਖ਼ਰਾਬ ਹੋ ਰਹੇ ਹਨ, ਉਹ ਚਿੰਤਾਜਨਕ ਹਨ। ਜੇਕਰ ਡੀ. ਜੀ. ਪੀ. ਪਾਕਿਸਤਾਨ ਤੋਂ ਹਥਿਆਰ ਆਉਣ ਦੀ ਗੱਲ ਕਰ ਰਹੇ ਹਨ ਤਾਂ ਉਹ ਉਸ ਨੂੰ ਰੋਕਣ ਲਈ ਕਰ ਕੀ ਰਹੇ ਹਨ? ਇੰਟੈਲੀਜੈਂਸ ਕਿੱਥੇ ਹੈ? ਕੇਂਦਰ ਸਰਕਾਰ ਵੀ ਦੱਸੇ ਕਿ ਤੁਹਾਡੀ ਬੀ. ਐੱਸ. ਐੱਫ਼. ਕੀ ਕਰ ਰਹੀ ਹੈ। ਵਾਰਦਾਤ ਤੋਂ ਬਾਅਦ ਪੁਲਸ ਕਹਿੰਦੀ ਹੈ ਕਿ ਅਸੀਂ ਜਲਦੀ ਹੀ ਇਸ ਨੂੰ ਟ੍ਰੇਸ ਕਰ ਲਵਾਂਗੇ, ਪਰ ਇਹ ਪਹਿਲਾਂ ਟ੍ਰੇਸ ਕਿਉਂ ਨਹੀਂ ਹੋ ਰਿਹਾ। ਸਰਕਾਰ ਨੇ ਪੰਜਾਬ ਨੂੰ ਗੈਂਗਸਟਰਵਾਦ ਦੇ ਦਿੱਤਾ ਹੈ ਤੇ ਇੱਥੇ ਗੈਂਗਸਟਰਾਂ ਦੀ ਭਰਮਾਰ ਹੋ ਗਈ ਹੈ। ਵਾਰਦਾਤ ਤੋਂ ਤੁਰੰਤ ਬਾਅਦ ਗੈਂਗਸਟਰ ਜ਼ਿੰਮੇਵਾਰੀ ਲੈ ਰਹੇ ਹਨ, ਸਰਕਾਰ ਕੁਝ ਵੀ ਨਹੀਂ ਕਰ ਪਾ ਰਹੀ।
ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਨਹੀਂ ਸਗੋਂ ਯੁੱਧ ਮੀਡੀਆ ਵਿਰੁੱਧ ਕੀਤਾ ਸ਼ੁਰੂ: ਅਸ਼ਵਨੀ ਸਰਮਾ
NEXT STORY