ਜਲੰਧਰ,(ਮਹੇਸ਼)— ਮੁਹੱਲਾ ਕੋਟ ਰਾਮ ਨਵੀਂ ਆਬਾਦੀ ਦੇ ਰਹਿਣ ਵਾਲੇ ਇਕ ਕਾਰਪੇਂਟਰ ਨੇ ਕੰਮ ਦੇ ਮੰਦੇ ਹਾਲ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਰਾਜਕੁਮਾਰ (30) ਪੁੱਤਰ ਧਨਪਤ ਰਾਏ ਨੇ ਘਰ ਦੇ ਇਕ ਕਮਰੇ 'ਚ ਲੱਗੇ ਗਾਡਰ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਰਾਮਾ ਮੰਡੀ ਪੁਲਸ ਵਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਹੈਰੋਇਨ ਨਾਲ ਫੜੇ ਗਏ ਪੰਜਾਬ ਪੁਲਸ ਦੇ ਸਾਬਕਾ ਇੰਸ. ਇੰਦਰਜੀਤ ਸਿੰਘ ਦੇ ਮੁਖਬਰ ਨੇ ਲਗਾਏ ਇਹ ਦੋਸ਼
NEXT STORY