ਜਲੰਧਰ (ਸ਼ੋਰੀ)— ਮਹਾਨਗਰ 'ਚ ਪੁਲਸ ਲਾਈਨ ਰੋਡ ਸਥਿਤ ਮਹਿਲਾ ਥਾਣੇ ਦੀ ਪੁਲਸ ਸ਼ਾਇਦ ਇਨ੍ਹੀਂ ਦਿਨੀਂ ਵਗਾਰ 'ਚ ਬੈਠੀ ਹੋਈ ਹੈ ਅਤੇ ਪੁਲਸ ਨੂੰ ਲੱਗਦਾ ਹੈ ਕਿ ਕੋਈ ਦਾਨੀ ਸੱਜਣ ਸੀਮੈਂਟ ਦੀਆਂ ਬੋਰੀਆਂ ਦਾਨ ਕਰੇ ਅਤੇ ਥਾਣੇ ਦਾ ਬੰਦ ਹੋਇਆ ਨਿਰਮਾਣ ਕਾਰਜ ਫਿਰ ਤੋਂ ਸ਼ੁਰੂ ਹੋ ਸਕੇ। ਦਰਸਅਲ ਮਹਿਲਾ ਥਾਣੇ 'ਚ ਸਹੁਰੇ ਅਤੇ ਮਾਪੇ ਪੱਖ ਦੇ ਲੋਕਾਂ ਦੀ ਕੌਂਸਲਿੰਗ ਲਈ ਬਣਾਏ ਗਏ ਕਮਰੇ ਦਾ ਬੁਰਾ ਹਾਲ ਹੈ ਅਤੇ ਬਰਸਾਤ ਦੇ ਦਿਨਾਂ 'ਚ ਬਰਸਾਤੀ ਪਾਣੀ ਛੱਤ ਤੋਂ ਰਿਸਣ ਲੱਗਦਾ ਹੈ।
ਇਸ ਬਾਰੇ ਜਦ 'ਜਗ ਬਾਣੀ' ਨੇ ਖਬਰ ਪ੍ਰਕਾਸ਼ਿਤ ਕੀਤੀ ਤਾਂ ਅਧਿਕਾਰੀਆਂ ਨੇ ਪੁਰਾਣੇ ਕਮਰੇ ਨੂੰ ਤੋੜ ਕੇ ਨਵਾਂ ਕਮਰਾ ਬਣਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। 3 ਕਮਰਿਆਂ ਦੀਆਂ ਦੀਵਾਰਾਂ ਤਿਆਰ ਖੜ੍ਹੀਆਂ ਹਨ ਅਤੇ ਲੈਂਟਰ ਦੀ ਵੀ ਤਿਆਰੀ ਹੋ ਚੁੱਕੀ ਹੈ ਪਰ ਸੀਮੈਂਟ ਨਾ ਆਉਣ ਕਾਰਨ ਇਸ ਦਾ ਕਾਰਜ ਪੂਰਾ ਨਹੀਂ ਹੋ ਰਿਹਾ। ਥਾਣੇ 'ਚੋਂ ਪਤਾ ਲੱਗਾ ਹੈ ਕਿ ਉਪਰੋਂ ਆਦੇਸ਼ ਹੋ ਰਹੇ ਹਨ ਕਿ ਆਪ ਹੀ ਥੋੜ੍ਹੇ-ਥੋੜ੍ਹੇ ਪੈਸੇ ਪਾ ਕੇ ਲੈਂਟਰ ਪੂਰਾ ਕਰ ਲੈਣ ਜਾਂ ਫਿਰ ਕੋਈ ਅਮੀਰਜ਼ਾਦਾ ਜਿਸ ਦਾ ਕੰਮ ਪੁਲਸ ਨੇ ਕਰਵਾਇਆ ਹੋਵੇ ਉਸ ਦੀ ਡਿਊਟੀ ਲੈਂਟਰ ਪਾਉਣ ਦੀ ਲਗਾ ਦਿੱਤੀ ਜਾਵੇ। ਇਕ ਪੁਲਸ ਵਾਲੇ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਪਹਿਲਾ ਤਾਂ 'ਜਗ ਬਾਣੀ' ਨੇ ਖਬਰ ਲਾ ਕੇ ਕਮਰਿਆਂ ਦੀ ਉਸਾਰੀ ਤਾਂ ਸ਼ੁਰੂ ਕਰਵਾ ਦਿੱਤੀ ਅਤੇ ਹੁਣ ਲੈਂਟਰ ਵੀ ਖਬਰ ਲੱਗਣ ਤੋਂ ਬਾਅਦ ਹੀ ਪਵੇਗਾ।
ਕੁਰਸੀਆਂ ਨੂੰ ਲੈ ਕੇ ਵੀ ਲੜਾਈ
ਮਹਿਲਾ ਥਾਣੇ 'ਚ 2 ਸੈੱਲ ਬਣੇ ਹੋਏ ਹਨ। ਪਹਿਲਾ ਕਾਊਂਸਲਿੰਗ ਐਂਡ ਸਪੋਰਟਸ ਜੋ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਲਈ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਭੇਜਦੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੀ ਕੇਸ ਦਰਜ ਹੁੰਦਾ ਹੈ। ਇਸ ਸੈੱਲ ਦੇ ਇੰਚਾਰਜ ਇੰਸ. ਦਵਿੰਦਰ ਪ੍ਰਸਾਦ ਹਨ। ਦੂਜੇ ਪਾਸੇ ਮਹਿਲਾ ਥਾਣੇ ਦੇ ਇੰਚਾਰਜ ਪ੍ਰੇਮ ਕੁਮਾਰ ਹਨ ਕੇਸ ਦਰਜ ਹੋਣ ਤੋਂ ਬਾਅਦ ਇੰਸ. ਪ੍ਰੇਮ ਕੁਮਾਰ ਅਗਲੀ ਕਾਰਵਾਈ ਕਰਦੇ ਹਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਹੈ ਪਰ ਮਹਿਲਾ ਥਾਣੇ 'ਚ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਬੈਠਣ ਲਈ ਕੁਰਸੀਆਂ ਦੀ ਕਮੀ ਹੋਣ ਕਾਰਨ ਕਾਊਂਸਲਿੰਗ ਐਂਡ ਸਪੋਰਟਸ ਟੀਮ ਦੇ ਕਮਰੇ ਤੋਂ ਮਹਿਲਾ ਥਾਣੇ ਦੀ ਪੁਲਸ ਨੇ ਕੁਰਸੀਆਂ ਚੁੱਕ ਲਈਆਂ ਅਤੇ ਇਸ ਕਾਰਨ ਮਾਮਲੀ ਵਿਵਾਦ ਵੀ ਦੇਖਣ ਨੂੰ ਮਿਲਿਆ। ਦੋਵਾਂ ਵਿਭਾਗਾਂ ਦਾ ਕਹਿਣਾ ਹੈ ਕਿ ਕੁਰਸੀਆਂ ਵਿਭਾਗ ਪਰਚੇਜ਼ ਨਹੀਂ ਕਰਦਾ ਇਸ ਕਾਰਨ ਲੋਕਾਂ ਨੂੰ ਬਿਠਾਉਣ ਲਈ ਇਕ ਦੂਜੇ ਸੈੱਲ ਤੋਂ ਕੁਰਸੀਆਂ ਚੁੱਕਣੀਆਂ ਪੈਂਦੀਆਂ ਹਨ, ਜਿਸ ਕਾਰਨ ਮਾਮੂਲੀ ਵਿਵਾਦ ਹੁੰਦਾ ਹੈ।
ਫਰਾਡ ਦੇ ਮੁਲਜ਼ਮਾਂ ਨਾਲ ਘਿਰੇ ਇੰਪਰੂਵਮੈਂਟ ਟਰੱਸਟ ਦੇ ਖਾਤੇ ਬੰਦ ਕਰਵਾਉਣ ਦਾ ਸਿਲਸਿਲਾ ਸ਼ੁਰੂ
NEXT STORY