ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੌਰਾਨ ਵਿਵਾਦਤ ਬਿਆਨਾਂ ਵਿੱਚ ਘਿਰੇ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਵੀ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, "ਸੈਮ ਪਿਤਰੋਦਾ ਨੇ ਆਪਣੀ ਮਰਜ਼ੀ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।"
ਇਹ ਵੀ ਪੜ੍ਹੋ- ਸੈਮ ਪਿਤਰੋਦਾ ਦੇ ਬਿਆਨ 'ਤੇ ਭੜਕੇ PM ਮੋਦੀ, ਕਿਹਾ- ਦੇਸ਼ਵਾਸੀਆਂ ਨੂੰ ਗਾਲ੍ਹ ਕੱਢੀ, ਬਹੁਤ ਗੁੱਸੇ 'ਚ ਹਾਂ
ਉੱਥੇ ਹੀ ਜੈਰਾਮ ਰਮੇਸ਼ ਦੇ ਐਕਸ ਪੋਸਟ ਨੂੰ ਸੈਮ ਪਿਤਰੋਦਾ ਨੇ ਰੀ-ਪੋਸਟ ਵੀ ਕੀਤਾ ਹੈ।
ਦਰਅਸਲ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਨਸਲੀ ਵਿਤਕਰੇ ਨਾਲ ਤੁਲਨਾ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਪਿਤਰੋਦਾ ਪੂਰਬੀ ਭਾਰਤ ਦੇ ਲੋਕਾਂ ਦੀ ਚੀਨੀ ਅਤੇ ਦੱਖਣੀ ਭਾਰਤ ਦੇ ਲੋਕਾਂ ਦੀ ਅਫਰੀਕੀ ਲੋਕਾਂ ਨਾਲ ਤੁਲਨਾ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਕਾਂਗਰਸ ਨਿਸ਼ਾਨੇ 'ਤੇ ਹੈ। ਹਾਲਾਂਕਿ ਪਾਰਟੀ ਨੇ ਪਿਤਰੋਦਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ।
ਸੈਮ ਪਿਤਰੋਦਾ ਦੇ ਇਸ ਬਿਆਨ 'ਤੇ ਹੁਣ ਕਾਂਗਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਪਾਰਟੀ ਨੇ ਪਿਤਰੋਦਾ ਦੇ ਬਿਆਨ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੈਮ ਪਿਤਰੋਦਾ ਦੁਆਰਾ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਣ ਲਈ ਪੋਡਕਾਸਟ ਵਿਚ ਕੀਤੀ ਗਈ ਤੁਲਨਾ ਬੇਹੱਦ ਮੰਦਭਾਗੀ ਅਤੇ ਅਸਵੀਕਾਰਨਯੋਗ ਹੈ। ਇੰਡੀਅਨ ਨੈਸ਼ਨਲ ਕਾਂਗਰਸ ਆਪਣੇ ਆਪ ਨੂੰ ਇਨ੍ਹਾਂ ਸਮਾਨਤਾਵਾਂ ਤੋਂ ਪੂਰੀ ਤਰ੍ਹਾਂ ਵੱਖ ਕਰਦੀ ਹੈ।
EVM ਨਾਲ ਛੇੜਛਾੜ ਲਈ ਫੌਜ ਦੇ ਜਵਾਨ ਨੇ ਮੰਗੇ ਢਾਈ ਕਰੋੜ ਰੁਪਏ, ਗ੍ਰਿਫਤਾਰ
NEXT STORY