ਬਿਜ਼ਨੈੱਸ ਡੈਸਕ : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ, ਚੀਨ ਨਾਲ ਆਪਣੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ, ਪਰ ਇਸ ਯਾਤਰਾ ਦਾ ਅੰਤਿਮ ਪੜਾਅ ਅਜੇ ਤੈਅ ਨਹੀਂ ਹੋਇਆ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾਲ ਸਾਂਝੇ ਉੱਦਮ (ਜੁਆਇੰਟ ਵੈਂਚਰ) ਲਈ ਤਿਆਰ ਹੈ, ਬਸ਼ਰਤੇ ਉਸ ਨੂੰ ਉਚਿਤ ਸ਼ਰਤਾਂ 'ਤੇ ਸਮਝੌਤਾ ਮਿਲੇ। ਗੋਇਲ ਨੇ 'ਬਲੂਮਬਰਗ ਨਿਊ ਇਕੋਨੌਮੀ ਫ਼ੋਰਮ' ਵਿੱਚ ਕਿਹਾ, ''ਅਸੀਂ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਕੰਮ ਕਰਨ ਲਈ ਤਿਆਰ ਹਾਂ, ਬਸ਼ਰਤੇ ਸਾਨੂੰ ਉਚਿਤ ਸ਼ਰਤਾਂ 'ਤੇ ਸਮਝੌਤਾ ਮਿਲੇ, ਆਪਸੀ ਸੰਪਰਕ ਅਤੇ ਸਹਿਯੋਗ ਵਿੱਚ ਨਿਰੰਤਰਤਾ ਬਣੀ ਰਹੇ ਅਤੇ ਭੂ-ਰਾਜਨੀਤਿਕ ਸਥਿਤੀ ਖ਼ਰਾਬ ਨਾ ਹੋਵੇ। ਮੈਨੂੰ ਲੱਗਦਾ ਹੈ ਕਿ ਅਤੀਤ ਵਿੱਚ ਸਾਡੀਆਂ ਕੁਝ ਚਿੰਤਾਵਾਂ ਸਨ। ਅਸੀਂ ਚੀਨ ਨਾਲ ਇੱਕ ਵਾਰ ਫ਼ਿਰ ਸਬੰਧ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਪਰ ਇਸ ਯਾਤਰਾ ਦਾ ਅੰਤਿਮ ਪੜਾਅ ਅਜੇ ਤੈਅ ਨਹੀਂ ਹੋਇਆ।''
ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ
ਗੋਇਲ ਦੀਆਂ ਇਹ ਟਿੱਪਣੀਆਂ ਅਹਿਮ ਹਨ, ਕਿਉਂਕਿ ਚੀਨ, ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਵਿੱਤੀ ਸਾਲ 2025-26 ਵਿੱਚ 7.9 ਫ਼ੀਸਦੀ ਵਧ ਕੇ 127.7 ਅਰਬ ਡਾਲਰ ਹੋ ਗਿਆ, ਜੋ 2024-25 ਵਿੱਚ 118.39 ਅਰਬ ਡਾਲਰ ਸੀ। ਵਿੱਤੀ ਸਾਲ 2025-26 ਵਿੱਚ ਚੀਨ ਨੂੰ ਭਾਰਤ ਦੀ ਬਰਾਮਦ (ਨਿਰਯਾਤ) 36.62 ਫ਼ੀਸਦੀ ਵਧ ਕੇ 19.47 ਅਰਬ ਡਾਲਰ ਹੋ ਗਈ, ਜਦੋਂ ਕਿ 2024-25 ਵਿੱਚ ਇਹ 14.25 ਅਰਬ ਡਾਲਰ ਸੀ।
ਇਹ ਵੀ ਪੜ੍ਹੋ : BOB 'ਤੇ 15 ਅਰਬ ਡਾਲਰ ਦਾ ਮੁਕੱਦਮਾ ਦਰਜ, ਕਰਜ਼ਦਾਰ ਨੇ ਠੋਕਿਆ ਕੇਸ, ਧੜੰਮ ਡਿੱਗੇ ਸ਼ੇਅਰ
ਦੂਜੇ ਪਾਸੇ, ਇਸ ਮਿਆਦ ਵਿੱਚ ਦਰਾਮਦ (ਆਯਾਤ) 16 ਫ਼ੀਸਦੀ ਵਧ ਕੇ 131.62 ਅਰਬ ਡਾਲਰ ਹੋ ਗਈ। ਪਿਛਲੇ ਵਿੱਤੀ ਸਾਲ ਵਿੱਚ ਭਾਰਤ ਦਾ ਵਪਾਰ ਘਾਟਾ ਵਧ ਕੇ 99.19 ਅਰਬ ਡਾਲਰ ਹੋ ਗਿਆ, ਜੋ ਵਿੱਤੀ ਸਾਲ 2024-25 ਵਿੱਚ 85 ਅਰਬ ਡਾਲਰ ਸੀ। ਇਹ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਚੀਨ ਤੋਂ ਨਿਵੇਸ਼ ਨੂੰ ਲੈ ਕੇ ਵੀ ਮੁੱਦੇ ਹਨ। ਭਾਰਤ ਨੇ ਚੀਨ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਨ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਲਈ ਨਿਯਮ ਸਖ਼ਤ ਕੀਤੇ ਹਨ।
ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਸਤੰਬਰ, 2026 ਨੂੰ 'ਬਰਿਕਸ ਸ਼ਿਖਰ ਸੰਮੇਲਨ' ਤੋਂ ਵੱਖ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨਾਲ ਮੁਲਾਕਾਤ ਵੀ ਕੀਤੀ ਸੀ। ਮੌਜੂਦਾ ਭੂ-ਰਾਜਨੀਤਿਕ ਚੁਣੌਤੀਆਂ 'ਤੇ ਗੋਇਲ ਨੇ ਕਿਹਾ, ''ਹਰ ਕਿਸੇ ਨੇ ਮਿੱਤਰ ਦੇਸ਼ਾਂ ਦੀ ਮਹੱਤਤਾ ਨੂੰ ਸਮਝਿਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਸਭ ਤੋਂ ਮਹੱਤਵਪੂਰਨ ਪਹਿਲੂ ਹੋਵੇਗਾ।''
ਇਹ ਵੀ ਪੜ੍ਹੋ : 15 ਅਕਤਬੂਰ ਤੱਕ ਪੂਰਾ ਕਰ ਲਓ EPFO ਨਾਲ ਜੁੜਿਆ ਇਹ ਕੰਮ, ਨਹੀਂ ਤਾਂ ਲੱਗ ਸਕਦੈ ਭਾਰੀ ਜੁਰਮਾਨਾ
ਕੋਵਿਡ-19 ਗਲੋਬਲ ਮਹਾਮਾਰੀ ਦੇ ਦੌਰ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਕਈ ਦੇਸ਼ਾਂ ਨੇ ਜ਼ਰੂਰੀ ਸਾਮਾਨ ਦੀ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਨੇ ਆਤਮਨਿਰਭਰਤਾ 'ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਖ਼ੁਰਾਕੀ ਸਮੱਗਰੀ ਅਤੇ ਟੀਕੇ ਮੁਹੱਈਆ ਕਰਵਾਏ, ਪਰ ''ਅਸੀਂ ਦੇਖਿਆ ਕਿ ਜ਼ਿਆਦਾਤਰ ਦੇਸ਼ਾਂ ਨੇ ਸਾਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ।''
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਉਨ੍ਹਾਂ ਕਿਹਾ, ''ਕੋਵਿਡ ਦੌਰਾਨ ਸਾਨੂੰ ਵਾਸਤਵ ਵਿੱਚ ਇਹ ਅਹਿਸਾਸ ਹੋਇਆ ਕਿ ਸਪਲਾਈ ਚੇਨ ਟੁੱਟਣ 'ਤੇ ਭਾਰਤ ਵਰਗੇ 1.4 ਅਰਬ ਦੀ ਆਬਾਦੀ ਵਾਲੇ ਵੱਡੇ ਦੇਸ਼ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਹਾਮਾਰੀ ਦੌਰਾਨ ਸਾਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਰਿਆਪਤ ਸਮੱਗਰੀ ਨਹੀਂ ਮਿਲੀ। ਅਸੀਂ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ.), ਕੋਵਿਡ ਕਿੱਟਾਂ ਜਾਂ ਟੀਕਿਆਂ ਲਈ ਜਿੱਥੇ ਵੀ ਆਰਡਰ ਦਿੱਤੇ, ਉੱਥੇ ਸਾਰੇ ਦੇਸ਼ਾਂ ਨੇ ਸਾਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ।''
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਗੋਇਲ ਨੇ ਕਿਹਾ, ''ਜਦੋਂ ਸਾਨੂੰ ਫ਼ਾਈਜ਼ਰ ਅਤੇ ਮੋਡਰਨਾ ਦੇ ਟੀਕਿਆਂ ਦੀ ਲੋੜ ਸੀ, ਉਦੋਂ ਪੱਛਮੀ ਦੇਸ਼ਾਂ ਨੇ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ... ਉਨ੍ਹਾਂ ਨੇ ਭਾਰਤੀ ਬਾਜ਼ਾਰ ਵਿੱਚ ਟੀਕੇ ਲਿਆਉਣ ਲਈ ਅਰਜ਼ੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ, ਜਦੋਂ ਕਿ ਅਸੀਂ ਸਾਰੀਆਂ ਸ਼ਰਤਾਂ ਵਿੱਚ ਛੋਟ ਦੇਣ ਲਈ ਤਿਆਰ ਸੀ। ਇਸ ਲਈ ਇਹ ਇੱਕ ਗਲੋਬਲ ਸਮੱਸਿਆ ਹੈ।'' ਗੋਇਲ ਨੇ ਕਿਹਾ ਕਿ ਇਸ ਤਜਰਬੇ ਦੇ ਜਵਾਬ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਆਤਮਨਿਰਭਰ ਭਾਰਤ' ਦਾ ਸੱਦਾ ਦਿੱਤਾ। ਇਸ ਵਿਚਾਲੇ, 'ਫ਼ੋਰਮ' ਵਿੱਚ ਸਿੰਗਾਪੁਰ ਦੇ ਉੱਪ ਪ੍ਰਧਾਨ ਮੰਤਰੀ ਅਤੇ ਊਰਜਾ, ਵਣਜ ਤੇ ਉਦਯੋਗ ਮੰਤਰੀ ਗਾਨ ਕਿਮ ਯੋਂਗ ਨੇ ਕਿਹਾ ਕਿ ਸਿੰਗਾਪੁਰ, ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ, ''ਅਸੀਂ ਭਾਰਤੀ ਵਰਕਫ਼ੋਰਸ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਦੇ ਸਕਿੱਲ ਵਿਕਾਸ 'ਤੇ ਵੀ ਕੰਮ ਕਰ ਰਹੇ ਹਾਂ, ਤਾਂ ਜੋ ਸੈਮੀਕੰਡਕਟਰ ਖੇਤਰ ਦੇ ਵਿਕਾਸ ਵਿੱਚ ਸਹਿਯੋਗ ਕਰ ਸਕੀਏ।'' ਭਾਰਤ ਅਤੇ ਸਿੰਗਾਪੁਰ ਵਿਚਾਲੇ ਵਪਾਰ ਸਮਝੌਤਾ 2005 ਵਿੱਚ ਲਾਗੂ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
SBI ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋ ਗਿਆ ਕਰਜ਼ਾ, ਵਧ ਸਕਦੈ EMI ਦਾ ਬੋਝ
NEXT STORY