ਨਵੀਂ ਦਿੱਲੀ- ਭਾਰਤ ਇਲੈਕਟ੍ਰੋਨਿਕਸ ਲਿਮਟਿਡ (BEL) 'ਚ ਕਈ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://Bel.india.in 'ਤੇ ਜਾ ਕੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 17 ਮਾਰਚ 2023 ਹੈ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਨੋਟੀਫਿਕੇਸ਼ਨ ਮੁਤਾਬਕ ਇਹ ਭਰਤੀ ਗਾਜ਼ੀਆਬਾਦ ਯੂਨਿਟ 'ਚ ਕੀਤੀ ਜਾਵੇਗੀ। ਭਰਤੀ ਰਾਹੀਂ ਟਰੇਨੀ ਇੰਜੀਨੀਅਰ ਅਤੇ ਪ੍ਰਾਜੈਕਟ ਇੰਜੀਨੀਅਰ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।
ਕੁੱਲ ਅਹੁਦੇ
ਇਸ ਭਰਤੀ ਰਾਹੀਂ ਕੁੱਲ 38 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ 'ਚ ਟਰੇਨੀ ਇੰਜੀਨੀਅਰ ਦੀਆਂ 12 ਅਤੇ ਪ੍ਰਾਜੈਕਟ ਇੰਜੀਨੀਅਰ ਦੀਆਂ 26 ਅਸਾਮੀਆਂ ਸ਼ਾਮਲ ਹਨ।
ਵਿੱਦਿਅਕ ਯੋਗਤਾ
ਪ੍ਰਾਜੈਕਟ ਇੰਜੀਨੀਅਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕੰਪਿਊਟਰ ਸਾਇੰਸ 'ਚ ਬੀ.ਈ. ਜਾਂ ਬੀ.ਟੈਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਦੇ 55 ਅੰਕ ਵੀ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਟਰੇਨੀ ਇੰਜੀਨੀਅਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਬੀ.ਈ., ਬੀ.ਟੈਕ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਨਿਯਮਾਂ ਮੁਤਾਬਕ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਛੋਟ ਦਿੱਤੀ ਜਾਵੇਗੀ। ਉਮਰ ਹੱਦ ਦੀ ਗਣਨਾ 1 ਜਨਵਰੀ 2023 ਤੋਂ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਕਿੰਨੀ ਮਿਲੇਗੀ ਤਨਖ਼ਾਹ
ਚੁਣੇ ਗਏ ਉਮੀਦਵਾਰਾਂ ਨੂੰ 30 ਹਜ਼ਾਰ ਤੋਂ 40 ਹਜ਼ਾਰ ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਇੰਟਰਵਿਊ ਅਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਕੀਤੀ ਜਾਵੇਗੀ।
ਇਸ ਤਰ੍ਹਾਂ ਅਪਲਾਈ ਕਰੋ
ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ http://Bel.india.in 'ਤੇ ਜਾਣ।
ਫਿਰ ਇੰਜੀਨੀਅਰ ਭਰਤੀ ਲਿੰਕ 'ਤੇ ਕਲਿੱਕ ਕਰੋ।
ਫਾਰਮ ਭਰੋ ਅਤੇ ਜਮ੍ਹਾਂ ਕਰੋ।
ਇਸ ਤੋਂ ਬਾਅਦ, BEL ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਅਸਿਸਟੈਂਟ ਪ੍ਰੋਫ਼ੈਸਰ ਦੇ 285 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਪੂਰਾ ਵੇਰਵਾ
NEXT STORY