ਨਵੀਂ ਦਿੱਲੀ- ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਕੋਲ ਸੁਨਹਿਰੀ ਮੌਕਾ ਹੈ। ਰਾਜਸਥਾਨ ਸਰਕਾਰ ਦੇ ਮੈਡੀਕਲ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਡਾਇਰੈਕਟੋਰੇਟ ਨੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦੀ ਗਿਣਤੀ ਅਤੇ ਨਾਂ-
ਇਸ ਭਰਤੀ ਰਾਹੀਂ ਕਮਿਊਨਿਟੀ ਹੈਲਥ ਅਫ਼ਸਰ ਦੇ ਖਾਲੀ 6310 ਅਹੁਦਿਆਂ ਨੂੰ ਭਰਿਆ ਜਾਵੇਗਾ।
ਆਖਰੀ ਤਾਰੀਖ਼-
ਇਛੁੱਕ ਉਮੀਦਵਾਰ 16 ਸਤੰਬਰ 2020 ਤੱਕ ਅਪਲਾਈ ਕਰ ਸਕਦੇ ਹਨ।
ਉਮਰ-
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 45 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਕਮਿਊਨਿਟੀ ਹੈਲਥ 'ਚ ਬੀ.ਐੱਸ.ਸੀ. ਜਾਂ ਨਰਸ ਦੀ ਡਿਗਰੀ ਉਮੀਦਵਾਰ ਕੋਲ ਹੋਣੀ ਜ਼ਰੂਰੀ ਹੈ। ਸਿੱਖਿਆ ਯੋਗਤਾ ਨਾਲ ਸੰਬੰਧਤ ਜ਼ਿਆਦਾ ਜਾਣਕਾਰੀ ਲਈ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।
ਐਪਲੀਕੇਸ਼ਨ ਫੀਸ-
ਆਮ ਵਰਗ ਦੇ ਉਮੀਦਵਾਰਾਂ ਲਈ-400 ਰੁਪਏ
ਓ.ਬੀ.ਸੀ. ਅਤੇ ਐੱਸ.ਸੀ/ਐੱਸ.ਟੀ. ਵਰਗ ਦੇ ਉਮੀਦਵਾਰਾਂ ਲਈ-300 ਰੁਪਏ
ਅਪਲਾਈ ਕਰਨ ਦੀ ਪ੍ਰਕਿਰਿਆ-
ਇਛੁੱਕ ਅਤੇ ਯੋਗ ਉਮੀਦਵਾਰ ਵਿਭਾਗ ਦੀ ਆਫ਼ੀਸ਼ੀਅਲ ਵੈੱਬਸਾਈਟ http://www.rajswasthya.nic.in/ 'ਤੇ ਜਾ ਸਕਦੇ ਹਨ।
ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
12ਵੀਂ ਪਾਸ ਨੌਜਵਾਨਾਂ ਲਈ ਪੁਲਸ 'ਚ ਭਰਤੀ ਹੋਣ ਦਾ ਆਖ਼ਰੀ ਮੌਕਾ, ਅੱਜ ਹੀ ਕਰੋ ਅਪਲਾਈ
NEXT STORY