ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸੀਨੀਅਰ ਸੈਕੰਡਰੀ ਭਰਤੀ (SSR) ਰਾਹੀਂ ਅਗਨੀਵੀਰਾਂ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
ਕੁੱਲ 1400 ਅਹੁਦਿਆਂ ਨੂੰ ਭਰਿਆ ਜਾਵੇਗਾ, ਜਿਨ੍ਹਾਂ 'ਚੋਂ 280 ਅਹੁਦੇ ਮਹਿਲਾ ਉਮੀਦਵਾਰਾਂ ਲਈ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 28 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ ਗਣਿਤ ਅਤੇ ਭੌਤਿਕ ਵਿਗਿਆਨ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰਾਂ ਦਾ ਜਨਮ 01 ਮਈ 2002 - 31 ਅਕਤੂਬਰ 2005 (ਦੋਵੇਂ ਮਿਤੀਆਂ ਸਮੇਤ) ਵਿਚਕਾਰ ਹੋਇਆ ਹੋਣਾ ਚਾਹੀਦਾ ਹੈ।
ਅਰਜ਼ੀ ਫ਼ੀਸ
ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਤੌਰ ’ਤੇ 550 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
ਇਨ੍ਹਾਂ ਦੇ ਆਧਾਰ ’ਤੇ ਹੋਵੇਗੀ ਚੋਣ
ਸ਼ਾਰਟਲਿਸਟਿੰਗ (ਕੰਪਿਊਟਰ ਆਧਾਰਿਤ ਆਨਲਾਈਨ ਪ੍ਰੀਖਿਆ)
ਲਿਖਤੀ ਪ੍ਰੀਖਿਆ
PFT ਅਤੇ ਸ਼ੁਰੂਆਤੀ ਮੈਡੀਕਲ
ਅੰਤਿਮ ਭਰਤੀ ਮੈਡੀਕਲ ਪ੍ਰੀਖਿਆ
ਅਪਲਾਈ ਕਰਨ ਲਈ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ।
CISF 'ਚ 700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10 ਵੀਂ ਪਾਸ ਕੁੜੀਆਂ-ਮੁੰਡੇ ਕਰਨ ਅਪਲਾਈ
NEXT STORY