ਨਵੀਂ ਦਿੱਲੀ—ਭਾਰਤੀ ਫ਼ੌਜ ’ਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ਨੇ ਆਪਣੇ ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ (ਝਾਰਖੰਡ) ਵਿਚ ਗਰੁੱਪ-ਸੀ ਦੇ ਅਹੁਦਿਆਂ ਲਈ ਵੱਖ-ਵੱਖ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸ ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 8 ਜਨਵਰੀ 2022 ਤੱਕ ਹੈ।
ਇਨ੍ਹਾਂ ਅਹੁਦਿਆਂ ’ਤੇ ਹੋਣੀ ਹੈ ਭਰਤੀ-
ਤਰਖ਼ਾਣ- 1 ਅਹੁਦਾ
ਕੁੱਕ- 6 ਅਹੁਦੇ
ਧੋਬੀ- 1 ਅਹੁਦਾ
ਦਰਜੀ- 1 ਅਹੁਦਾ
ਸਿੱਖਿਅਕ ਯੋਗਤਾ-
ਜਾਰੀ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਜਮਾਤ 10ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ-
ਉਮੀਦਵਾਰ ਦੀ ਉਮਰ 18 ਸਾਲ ਤੋਂ 25 ਸਾਲ ਤੈਅ ਕੀਤੀ ਹੈ। ਹਾਲਾਂਕਿ ਰਿਜ਼ਰਵੇਸ਼ਨ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦੀ ਵਿਵਸਥਾ ਹੈ।
ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਪ੍ਰੈਟੀਕਲ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ। ਸਾਰੇ ਯੋਗ ਉਮੀਦਵਾਰ ਪੰਜਾਬ ਰੈਜੀਮੈਂਟਲ ਸੈਂਟਰ ਗਰੁੱਪ-ਸੀ ਭਰਤੀ 2021 ਲਈ ਭਰਿਆ ਹੋਈ ਅਰਜ਼ੀ ਫਾਰਮ ਅਤੇ ਜ਼ਰੂਰੀ ਦਸਤਾਵੇਜ਼ ਕਮਾਂਡੇਂਟ, ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ, ਪਿਨ ਕੋਡ- 829130 (ਝਾਰਖੰਡ) ਦੇ ਪਤੇ ’ਤੇ ਤੈਅ ਸਮੇਂ ਦੇ ਅੰਦਰ ਰਜਿਸਟਰ ਡਾਕ ਤੋਂ ਭੇਜ ਸਕਦੇ ਹਨ।
ਇੰਝ ਕਰੋ ਅਪਲਾਈ-
ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://indianarmy.nic.in ’ਤੇ ਜਾ ਕੇ ਇਸ ਭਰਤੀ ਸਬੰਧੀ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ’ਤੇ ਕਲਿੱਕ ਕਰੋ।
ਹਾਈ ਕੋਰਟ 'ਚ ਕਲਰਕ ਦੇ 247 ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY