ਨਵੀਂ ਦਿੱਲੀ- ਰੱਖਿਆ ਮੰਤਰਾਲਾ (ਜਲ ਸੈਨਾ) ਨੇ ਅਪ੍ਰੇਂਟਿਸ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਅਪ੍ਰੇਂਟਿਸ ਦੇ ਕੁੱਲ 275 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।
ਮਹੱਤਵਪੂਰਨ ਤਾਰੀਖ਼ਾਂ
ਉਮੀਦਵਾਰ 5 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਭਰੇ ਹੋਏ ਐਪਲੀਕੇਸ਼ਨ ਭੇਜਣ ਦੀ ਆਖ਼ਰੀ ਤਾਰੀਖ਼- 14 ਦਸੰਬਰ 2021 ਹੈ
ਸਾਰੇ ਟਰੇਡਾਂ ਲਈ ਲਿਖਤੀ ਪ੍ਰੀਖਿਆ- 27 ਜਨਵਰੀ 2022 ਹੈ
ਨਤੀਜਿਆਂ ਦਾ ਐਲਾਨ 29 ਜਨਵਰੀ 2022 ਨੂੰ ਹੋਵੇਗਾ।
ਇੰਟਰਵਿਊ ਦੀ ਤਾਰੀਖ਼ 31 ਜਨਵਰੀ, 1, 2, ਅਤੇ 3 ਫਰਵਰੀ 2022 ਹੈ
ਮੈਡੀਕਲ ਐਗਜਾਮੀਨੇਸ਼ਨ- 7 ਤੋਂ 15 ਫਰਵਰੀ 2022
ਸਿੱਖਿਆ ਯੋਗਤਾ
ਉਮੀਦਵਾਰ 50 ਫੀਸਦੀ ਅੰਕਾਂ ਨਾਲ ਐੱਸ.ਐੱਸ.ਸੀ/ਮੈਟ੍ਰਿਕ/10ਵੀਂ ਜਮਾਤ ਹੋਣਾ ਚਾਹੀਦਾ ਅਤੇ 65 ਫੀਸਦੀ ਅੰਕਾਂ ਨਾਲ ਆਈ.ਟੀ.ਆਈ. ਪ੍ਰਮਾਣ ਪੱਤਰ ਹੋਣਾ ਚਾਹੀਦਾ। ਸਿੱਖਿਆ ਯੋਗਤਾ ਦੀ ਪੂਰੀ ਜਾਣਕਾਰੀ ਉਮੀਦਵਾਰ ਨੋਟੀਫਿਕੇਸ਼ਨ ਦੇਖਣ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ’ਚ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹੈ।
ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ ਅਪ੍ਰੇਂਟਿਸਸ਼ਿਪ ਇੰਡੀਆ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਭਾਰਤੀ ਫ਼ੌਜ ’ਚ ਅਫ਼ਸਰ ਦੇ ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY