ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ISRO) 'ਚ ਨੌਕਰੀ ਕਰਨ ਦਾ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ। ਇਸ ਵਿਚ ਵੱਖ-ਵੱਖ ਯੋਗਤਾਵਾਂ ਲਈ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਂਦੀਆਂ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 21 ਅਗਸਤ ਹੈ। ਇੱਛੁਕ ਅਤੇ ਯੋਗ ਉਮੀਦਵਾਰ ਜੋ ਵੀ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ISRO ਦੀ ਅਧਿਕਾਰਤ ਵੈੱਬਸਾਈਟ isro.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਹ ਭਰਤੀ ਮੁਹਿੰਮ 35 ਖਾਲੀ ਅਸਾਮੀਆਂ ਨੂੰ ਭਰਤੀ ਲਈ ਚਲਾਈ ਗਈ ਹੈ, ਜਿਸ 34 ਅਸਾਮੀਆਂ ਤਕਨੀਸ਼ੀਅਨ 'ਬੀ' ਲਈ ਹੈ ਅਤੇ ਇਕ ਅਸਾਮੀ ਡਰਾਫਟਸਮੈਨ 'ਬੀ' ਅਹੁਦਿਆਂ ਲਈ ਹੈ।
ਉਮਰ ਹੱਦ
ਉਮੀਦਵਾਰ ਜੋ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਦੀ ਉਮਰ ਹੱਦ 18 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਵਿੱਦਿਅਕ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਇਲੈਕਟ੍ਰਾਨਿਕਸ ਮਕੈਨਿਕ ਟਰੇਡ ਵਿਚ ਆਈ. ਟੀ. ਆਈ./ਐੱਨ. ਟੀ. ਸੀ./ਐੱਨ. ਏ. ਸੀ. ਮੈਟ੍ਰਿਕ ਹੋਣਾ ਚਾਹੀਦਾ ਹੈ।
ਇੰਝ ਹੋਵੇਗੀ ਚੋਣ
ਚੋਣ ਪ੍ਰਕਿਰਿਆ ਵਿਚ ਇਕ ਲਿਖਤੀ ਪ੍ਰੀਖਿਆ ਅਤੇ ਇਕ ਸਕਿਲ ਟੈਸਟ ਸ਼ਾਮਲ ਹੋਵੇਗਾ। 90 ਮਿੰਟ ਦੇ ਸਮੇਂ ਦੀ ਲਿਖਤੀ ਪ੍ਰੀਖਿਆ ਪਹਿਲਾਂ ਆਯੋਜਿਤ ਕੀਤੀ ਜਾਵੇਗੀ, ਜਿਸ 'ਚ 80 ਪ੍ਰਸ਼ਨ ਹੋਣਗੇ। ਹਰ ਸਹੀ ਉੱਤਰ ਲਈ ਇਕ ਅੰਕ ਹੋਵੇਗਾ। ਹਰੇਕ ਗਲਤ ਉੱਤਰ ਲਈ 0.33 ਅੰਕ ਦੀ ਨੈਗੇਟਿਵ ਮਾਰਕਿੰਗ ਹੋਵੇਗੀ। ਲਿਖਤੀ ਪ੍ਰੀਖਿਆ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਘੱਟੋ-ਘੱਟ 10 ਉਮੀਦਵਾਰਾਂ ਨਾਲ 1:5 ਦੇ ਅਨੁਪਾਤ 'ਚ ਸਕਿਲ ਟੈਸਟ ਲਈ ਸ਼ਾਰਟਲਿਸਟ ਕੀਤਾ ਜਾਵੇਗਾ।
ਅਰਜ਼ੀ ਫ਼ੀਸ
ਸਾਰੇ ਉਮੀਦਵਾਰਾਂ ਨੂੰ 500 ਰੁਪਏ ਅਰਜ਼ੀ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
ISRO Recruitment 2023
ਭਾਰਤੀ ਜਲ ਸੈਨਾ 'ਚ ਨਿਕਲੀਆਂ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ
NEXT STORY