ਨਵੀਂ ਦਿੱਲੀ— ਰਾਸ਼ਟਰੀ ਸਿਹਤ ਮਿਸ਼ਨ, ਉੱਤਰ ਪ੍ਰਦੇਸ਼ (NHM UP) ਨੇ ਕਮਿਊਨਿਟੀ ਸਿਹਤ ਅਧਿਕਾਰੀ (ਸੀ. ਐੱਚ. ਓ.) ਲਈ 2800 ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 20 ਜੁਲਾਈ 2021 ਹੈ।
ਕਮਿਊਨਿਟੀ ਸਿਹਤ ਅਧਿਕਾਰੀ ਲਈ ਖਾਲੀ ਅਹੁਦਿਆਂ ਦਾ ਵੇਰਵਾ—
ਕਮਿਊਨਿਟੀ ਸਿਹਤ ਅਧਿਕਾਰੀ (ਸੀ. ਐੱਚ. ਓ.) ਲਈ- 2800 ਅਹੁਦੇ
ਸਿੱਖਿਅਕ ਯੋਗਤਾ—
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਜਨਰਲ ਨਰਸਿੰਗ ਐਂਡ ਮਿਡਵਾਈਫਰੀ (ਜੀ. ਐੱਨ. ਐੱਮ.)/ਬੀ. ਐੱਸ. ਸੀ. ਨਰਸਿੰਗ ਜਾਂ ਪੋਸਟ ਬੇਸਿਕ ਬੀ. ਐੱਸ. ਸੀ. ਲਈ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਨਰਸਿੰਗ ਦੀ ਡਿਗਰੀ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਉੱਤਰ ਪ੍ਰਦੇਸ਼ ਨਰਸ ਅਤੇ ਮਿਡਵਾਈਫ ਕੌਂਸਲ ਤੋਂ ਨਰਸ ਅਤੇ ਮਿਡਵਾਈਫਰੀ ਦੇ ਰੂਪ ’ਚ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਆਨਲਾਈਨ ਅਰਜ਼ੀ ਜਮ੍ਹਾ ਕਰਨ ਦੇ ਸਮੇਂ ਵੈਧ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ—
ਯੋਗ ਅਤੇ ਇੱਛੁਕ ਉਮੀਦਵਾਰ 20 ਜੁਲਾਈ 2021 ਤੱਕ ਅਧਿਕਾਰਤ ਵੈੱਬਸਾਈਟ http://upnrhm.gov.in/ ’ਤੇ ਜਾ ਕੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਹੇਠਾਂ ਨੋਟੀਫਿਕੇਸ਼ਨ ’ਤੇ ਕਲਿੱਕ ਕਰੋ—
http://upnrhm.gov.in/uploads/9317299445325442.pdf
ਆਇਲ ਇੰਡੀਆ ’ਚ 12ਵੀਂ ਪਾਸ ਲਈ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ
NEXT STORY