ਨਵੀਂ ਦਿੱਲੀ– ਨੌਰਥ ਸੈਂਟ੍ਰਲ ਰੇਲਵੇ ਵੱਲੋਂ 1664 ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਨੋਟੀਫਿਕੇਸ਼ਨ ਦੇ ਅਨੁਸਾਰ ਨੌਰਥ ਸੈਂਟ੍ਰਲ ਰੇਲਵੇ ਵਿਚ ਪੇਂਟਰ, ਵਾਇਰਮੈਨ, ਇਲੈਕਟ੍ਰੀਸ਼ੀਅਨ, ਸਟੈਨੋਗ੍ਰਾਫਰ, ਹੈਲਥ ਸੈਨੇਟਰੀ ਇੰਸਪੈਕਟਰ ਅਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 1 ਦਸੰਬਰ 2021 ਹੈ।
ਉਮਰ
ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਤੈਅ ਕੀਤੀ ਗਈ ਹੈ।
ਜ਼ਰੂਰੀ ਤਾਰੀਖਾਂ
- ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ- 2 ਨਵੰਬਰ 2021
- ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ- 1 ਦਸੰਬਰ 2021
ਸਿੱਖਿਅਕ ਯੋਗਤਾ
ਉਮੀਦਵਾਰ ਦਾ ਕਿਸੇ ਸਰਕਾਰੀ ਮਾਣਤਾ ਪ੍ਰਾਪਤ ਬੋਰਡ ਤੋਂ 50 ਫੀਸਦੀ ਨੰਬਰਾਂ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਬੰਧਤ ਟਰੇਡ ਵਿਚ ਉਮੀਦਵਾਰਾਂ ਕੋਲ ਆਈ.ਟੀ.ਆਈ. ਦੀ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੈ। ਜਿਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਉਨ੍ਹਾਂ ਨੂੰ ਉੱਤਰੀ ਮੱਧ ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ 'ਤੇ ਤਾਇਨਾਤ ਕੀਤਾ ਜਾਵੇਗਾ। ਪ੍ਰਯਾਗਰਾਜ ਡਿਵੀਜ਼ਨ, ਝਾਂਸੀ ਡਿਵੀਜ਼ਨ ਅਤੇ ਆਗਰਾ ਡਿਵੀਜ਼ਨ ਉੱਤਰੀ ਮੱਧ ਰੇਲਵੇ ਦੇ ਅਧੀਨ ਆਉਂਦੇ ਹਨ।
ਐਪਲੀਕੇਸ਼ਨ ਫੀਸ
- ਜਨਰਲ, ਓਬੀਸੀ ਉਮੀਦਵਾਰ: ਰੁਪਏ 100/-
- SC, ST ਉਮੀਦਵਾਰ: ਰੁਪਏ 0/-
ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।
ਕਾਂਸਟੇਬਲ ਦੇ ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY