ਨਵੀਂ ਦਿੱਲੀ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਅਸਿਟੈਂਟ ਲਾਈਨਮੈਨ, ਰੈਵੇਨਿਊ ਅਫ਼ਸਰ ਅਤੇ ਜੂਨੀਅਰ ਇੰਜੀਨੀਅਰ ਸਮੇਤ 2632 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਅਹੁਦਿਆਂ ਦਾ ਨਾਮ ਅਤੇ ਗਿਣਤੀ
ਰਾਸਵ ਲੇਖਾਕਾਰ- 18 ਅਹੁਦੇ
ਕਲਰਕ- 549 ਅਹੁਦੇ
ਜੂਨੀਅਰ ਇੰਜੀਨੀਅਰ/ਇਲੈਕਟ੍ਰਿਕਲ- 75 ਅਹੁਦੇ
ਸਹਾਇਕ ਲਾਈਨਮੈਨ (ਏ.ਐੱਲ.ਐੱਮ.)- 1700 ਅਹੁਦੇ
ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ (ਏ.ਐੱਸ.ਐੱਸ.ਏ.)- 290 ਅਹੁਦੇ
ਆਖ਼ਰੀ ਤਾਰੀਖ਼
ਉਮੀਦਵਾਰ 31 ਮਈ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਉਮੀਦਵਾਰ ਦੀਆਂ ਜ਼ਰੂਰੀ ਯੋਗਤਾਵਾਂ ਵੱਖ-ਵੱਖ ਤੈਅ ਹਨ। ਬਿਜਲੀ ਵਿਭਾਗ 'ਚ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰਨ ਲਈ ਨੋਟੀਫਿਕੇਸ਼ਨ ਲਿੰਕ https://pspcl.in/wp-content/uploads/2021/05/Advt-CRA-298-of-2021-PSPCL.pdf ਦੇ ਮਾਧਿਅਮ ਨਾਲ ਸਿੱਖਿਆ ਯੋਗਤਾ ਅਤੇ ਉਮਰ ਹੱਦ ਚੈੱਕ ਕਰ ਸਕਦੇ ਹਨ।
ਐਪਲੀਕੇਸ਼ਨ ਫ਼ੀਸ
ਅਨੁਸੂਚਿਤ ਜਾਤੀ ਅਤੇ ਦਿਵਯਾਂਗ ਵਿਅਕਤੀ ਨੂੰ ਛੱਡ ਕੇ ਸਾਰੇ ਸ਼੍ਰੇਣੀਆਂ ਲਈ ਐਪਲੀਕੇਸ਼ਨ ਫ਼ੀਸ 944 ਰੁਪਏ ਹਨ। ਅਨੁਸੂਚਿਤ ਜਾਤੀ ਲਈ ਐਪਲੀਕੇਸ਼ਨ ਫ਼ੀਸ ਅਤੇ ਦਿਵਯਾਂਗ ਵਰਗ ਲਈ 590 ਰੁਪਏ ਹੈ। ਇਕ ਤੋਂ ਵੱਧ ਅਹੁਦਿਆਂ ਲਈ ਪਾਤਰ ਉਮੀਦਵਾਰਾਂ ਨੂੰ ਇਕ ਵੱਖ ਫ਼ੀਸ ਜਮ੍ਹਾ ਕਰਨੀ ਹੋਵੇਗੀ ਅਤੇ ਵੱਖ ਤੋਂ ਅਪਲਾਈ ਕਰਨਾ ਹੋਵੇਗਾ।
ਪੁਲਸ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY