ਨਵੀਂ ਦਿੱਲੀ- ਬੈਂਕ ਦੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ ਹੈ। ਦਰਅਸਲ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਸਪੈਸ਼ਲਿਸਟ ਕੈਡਰ ਅਫ਼ਸਰ ਭਰਤੀ 2023 ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ http://sbi.co.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। SBI ਭਰਤੀ ਮੁਹਿੰਮ ਜ਼ਰੀਏ 200 ਤੋਂ ਜ਼ਿਆਦਾ ਖਾਲੀ ਅਹੁਦੇ ਭਰੇ ਜਾਣਗੇ। ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ 29 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਅਪਲਾਈ ਪ੍ਰਕਿਰਿਆ ਦੀ ਆਖ਼ਰੀ ਤਾਰੀਖ਼ 19 ਮਈ 2023 ਹੈ।
ਖਾਲੀ ਅਸਾਮੀਆਂ ਦੇ ਵੇਰਵੇ
ਰੈਗੂਲਰ ਪੋਸਟਾਂ: 182 ਅਸਾਮੀਆਂ
ਕੰਟਰੈਕਟ ਪੋਸਟਾਂ: 35 ਅਸਾਮੀਆਂ
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 217 ਅਸਾਮੀਆਂ
ਸਿੱਖਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਕੰਪਿਊਟਰ ਸਾਇੰਸ/ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ/ਇਨਫਰਮੇਸ਼ਨ ਤਕਨਾਲੋਜੀ/ਸਾਫਟਵੇਅਰ ਇੰਜੀਨੀਅਰਿੰਗ/ਇਲੈਕਟ੍ਰੋਨਿਕਸ ਅਤੇ ਇੰਜੀਨੀਅਰਿੰਗ ਕਮਿਊਨੀਕੇਸ਼ਨ ਇੰਜੀਨੀਅਰਿੰਗ ਜਾਂ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ MCA ਜਾਂ M.Tech ਜਾਂ Sc ਵੀ ਅਪਲਾਈ ਕਰ ਸਕਦੇ ਹਨ। ਵਿਦਿਅਕ ਯੋਗਤਾ, ਕੰਮ ਦਾ ਤਜਰਬਾ ਅਤੇ ਉਮਰ ਹੱਦ ਬਾਰੇ ਵਧੇਰੇ ਜਾਣਕਾਰੀ ਨੋਟੀਫਿਕੇਸ਼ਨ ਵਿਚ ਦੇਖੀ ਜਾ ਸਕਦੀ ਹੈ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਵਿਚ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਅਤੇ ਇੰਟਰਵਿਊ ਰਾਊਂਡ ਸ਼ਾਮਲ ਹੋਵੇਗਾ। ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਉਣ ਦਾ ਬੈਂਕ ਦਾ ਫੈਸਲਾ ਅੰਤਿਮ ਹੋਵੇਗਾ। ਇੰਟਰਵਿਊ 100 ਅੰਕਾਂ ਲਈ ਆਯੋਜਿਤ ਕੀਤਾ ਜਾਵੇਗਾ।
ਅਰਜ਼ੀ ਫ਼ੀਸ
ਜਨਰਲ/OBC/ EWS ਉਮੀਦਵਾਰਾਂ ਲਈ ਅਰਜ਼ੀ ਫੀਸ ਅਤੇ ਸੂਚਨਾ ਖਰਚੇ 750 ਰੁਪਏ ਹਨ। SC/ST/PWD ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ। ਸਕ੍ਰੀਨ 'ਤੇ ਪੁੱਛੀ ਗਈ ਜਾਣਕਾਰੀ ਪ੍ਰਦਾਨ ਕਰਕੇ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਇੰਟਰਨੈੱਟ ਬੈਂਕਿੰਗ ਆਦਿ ਦੀ ਵਰਤੋਂ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
SBI Recruitment 2023
CRPF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY