ਨਵੀਂ ਦਿੱਲੀ : ਕੋਰੋਨਾ ਸੰਕਟ ਵਿਚ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ ਦੱਖਣੀ ਪੱਛਮੀ ਰੇਲਵੇ ਨੇ ਸਾਲ 2020-21 ਲਈ ਸਪੋਰਟਸ ਕੋਟੇ ਤਹਿਤ ਗਰੁੱਪ ਸੀ ਅਹੁਦਿਆਂ ’ਤੇ ਭਰਤੀ ਕੱਢੀ ਹੈ। ਯੋਗ ਅਤੇ ਇਛੁੱਕ ਉਮੀਦਵਾਰ 28 ਦਸੰਬਰ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖ਼ਾਂ
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 28 ਨਵੰਬਰ 2020
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 28 ਦਸੰਬਰ 2020
ਉਮਰ ਹੱਦ
18 ਸਾਲ ਤੋਂ 25 ਸਾਲ
ਅਹੁਦਿਆਂ ਦੀ ਗਿਣਤੀ
ਕੁੱਲ ਅਹੁਦੇ - 21
ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 12ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://www.rrchubli.in/ 'ਤੇ ਜਾ ਕੇ ਆਨਲਾਈ ਅਪਲਾਈ ਕਰ ਸਕਦੇ ਹਨ।
ਰੇਲਵੇ 'ਚ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY