ਨਵੀਂ ਦਿੱਲੀ- ਜੋ ਨੌਜਵਾਨ ਸਰਕਾਰੀ ਸਕੂਲਾਂ ਵਿਚ ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਹਨ, ਉਨ੍ਹਾਂ ਦਾ ਇਹ ਸੁਫ਼ਨਾ ਜਲਦ ਪੂਰਾ ਹੋਵੇਗਾ। ਦਰਅਸਲ ਅੰਡਮਾਨ ਅਤੇ ਨਿਕੋਬਾਰ 'ਚ ਟਰੇਂਡ ਗ੍ਰੈਜੂਏਟ ਅਧਿਆਪਕ (TGT) ਯਾਨੀ ਕਿ ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ ਦੀ ਪੋਸਟ ਲਈ ਵੱਡੀ ਗਿਣਤੀ 'ਚ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਮੁਹਿੰਮ ਜ਼ਰੀਏ 380 ਅਸਾਮੀਆਂ 'ਤੇ ਭਰਤੀ ਹੋਵੇਗੀ। ਇਸ ਭਰਤੀ ਲਈ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਅਧਿਆਪਕ ਭਰਤੀ ਰਜਿਸਟ੍ਰੇਸ਼ਨ ਪ੍ਰੋਸੈੱਸ 9 ਦਸੰਬਰ ਨੂੰ ਸ਼ੁਰੂ ਹੋ ਗਿਆ ਹੈ, ਜੋ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 30 ਦਸੰਬਰ 2023 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਭਰਤੀ ਲਈ ਅਰਜ਼ੀ ਫਾਰਮ ਭਰਨ ਦੀ ਆਖ਼ਰੀ ਤਾਰੀਖ਼ 2 ਜਨਵਰੀ 2024 ਹੈ।
ਵਿੱਦਿਅਕ ਯੋਗਤਾ
ਇਸ ਅਸਾਮੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ CTET ਪੇਪਰ-2 ਪਾਸ ਕਰਨਾ ਜ਼ਰੂਰੀ ਹੈ। ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਸੰਬੰਧਿਤ ਵਿਸ਼ੇ 'ਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ B.Ed ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਅਸਾਮੀ (ਅੰਡੇਮਾਨ ਅਤੇ ਨਿਕੋਬਾਰ TGT ਭਰਤੀ 2023) ਗਰੁੱਪ ਬੀ ਗੈਰ-ਗਜ਼ਟਿਡ ਅਸਾਮੀਆਂ ਲਈ ਹੈ। ਇਨ੍ਹਾਂ ਅਸਾਮੀਆਂ ਲਈ ਸਿਰਫ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਲਈ edurec.andman.gov.in 'ਤੇ ਜਾਓ।
ਇਨ੍ਹਾਂ ਵਿਸ਼ਿਆਂ 'ਚ ਕੀਤੀ ਜਾਵੇਗੀ ਭਰਤੀ
ਅੰਡੇਮਾਨ ਅਤੇ ਨਿਕੋਬਾਰ ਡਾਇਰੈਕਟੋਰੇਟ ਆਫ ਐਡਮਿਨਿਸਟ੍ਰੇਸ਼ਨ ਐਜੂਕੇਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ ਭਰਤੀ ਹਿੰਦੀ, ਬੰਗਾਲੀ, ਸਮਾਜਿਕ ਵਿਗਿਆਨ, ਸੰਸਕ੍ਰਿਤ, ਗਣਿਤ, ਜੀਵਨ ਵਿਗਿਆਨ, ਅੰਗਰੇਜ਼ੀ ਅਤੇ ਭੌਤਿਕ ਵਿਗਿਆਨ ਸਮੇਤ ਹੋਰ ਵਿਸ਼ਿਆਂ ਵਿਚ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
CRPF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY