ਬ੍ਰਾਸੀਲੀਆ- ਆਪਣੀ ਹਿੰਮਤ ਅਤੇ ਸੰਤੁਲਨ ਦੇ ਦਮ 'ਤੇ ਦੋ ਐਥਲੀਟਸ ਨੇ ਹੈਰਾਨੀਜਨਕ ਕਾਰਨਾਮਾ ਕੀਤਾ ਹੈ। ਜਰਮਨ ਸਲੈਕਲਾਈਨ ਐਥਲੀਟ ਫਰੀਡੀ ਕੁਏਨ ਅਤੇ ਲੁਕਾਸ ਇਰਲਮਰ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੋਵਾਂ ਨੇ 2,500 ਮੀਟਰ (8,202 ਫੁੱਟ) ਦੀ ਉਚਾਈ 'ਤੇ ਦੋ ਹੌਟ ਏਅਰ ਬੈਲੂਨ ਵਿਚਕਾਰ ਬੰਨ੍ਹੀ ਸਲੈਕਲਾਈਨ 'ਤੇ ਤੁਰ ਕੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਦਿਲ ਦਹਿਲਾ ਦੇਣ ਵਾਲੇ ਇਸ ਪਲ ਨੂੰ ਵੀਡੀਓ ਵਿੱਚ ਕੈਦ ਕੀਤਾ ਗਿਆ, ਜੋ ਕਿ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।
ਬ੍ਰਾਜ਼ੀਲ 'ਚ 2021 'ਚ 1900 ਮੀਟਰ ਦੀ ਉਚਾਈ 'ਤੇ ਸਲੈਕਲਾਈਨ 'ਤੇ ਚੱਲਣ ਦਾ ਰਿਕਾਰਡ ਬਣਾਉਣ ਵਾਲੇ ਇਹ ਦੋਵੇਂ ਐਥਲੀਟ ਹੁਣ 2500 ਮੀਟਰ ਦੀ ਉਚਾਈ 'ਤੇ ਪਹੁੰਚ ਗਏ। ਇੰਟਰਨੈਸ਼ਨਲ ਸਲੈਕਲਾਈਨ ਐਸੋਸੀਏਸ਼ਨ ਨੇ ਇਸ ਨੂੰ ਸਲੈਕਲਾਈਨਿੰਗ ਲਈ ਸਭ ਤੋਂ ਵੱਡੀ ਮੰਜ਼ਿਲ ਕਿਹਾ ਹੈ। ਇਸ ਚੁਣੌਤੀ ਵਿੱਚ ਹਵਾ ਦੀ ਗਤੀ, ਉਚਾਈ ਦਾ ਦਬਾਅ ਅਤੇ ਸੰਤੁਲਨ ਬਣਾਈ ਰੱਖਣ ਵਰਗੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਲੈਕਲਾਈਨ ਦੋ ਵੱਡੇ ਗਰਮ ਹੌਟ ਬੈਲੂਨ ਵਿਚਕਾਰ ਬੰਨ੍ਹੀ ਹੋਈ ਸੀ ਅਤੇ ਉਨ੍ਹਾਂ ਵਿਚਕਾਰਲੀ ਦੂਰੀ ਪਾਰ ਕਰਨਾ ਕਿਸੇ ਖਤਰਨਾਕ ਮਿਸ਼ਨ ਤੋਂ ਘੱਟ ਨਹੀਂ ਸੀ। ਉੱਪਰ ਖੁੱਲ੍ਹਾ ਆਸਮਾਨ ਅਤੇ ਹੇਠਾਂ ਅਥਾਹ ਡੂੰਘਾਈ - ਜੇਕਰ ਸੰਤੁਲਨ ਥੋੜਾ ਜਿਹਾ ਵੀ ਵਿਗੜ ਜਾਂਦਾ ਤਾਂ ਦੋਵਾਂ ਵਿਚੋਂ ਕਿਸੇ ਦੀ ਜਾਨ ਜਾ ਸਕਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ-2025 ਲਈ Visa ਸਬੰਧੀ ਅਮਰੀਕਾ ਨੇ ਕੀਤਾ ਵੱਡਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਪੁਰਾਣੇ ਰਿਕਾਰਡ ਦੇ ਖਿਡਾਰੀ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਊਨ ਅਤੇ ਇਰਲਾਮਰ ਸੁਰਖੀਆਂ ਵਿੱਚ ਆਏ ਹਨ। 2019 ਵਿੱਚ ਇਰਲਮਾਰ ਨੇ 2 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ, ਸਭ ਤੋਂ ਲੰਬੀ ਸਲੈਕਲਾਈਨ ਵਾਕ ਲਈ ਇੱਕ ਵਿਸ਼ਵ ਰਿਕਾਰਡ ਬਣਾਇਆ। ਇਸ ਦੇ ਨਾਲ ਹੀ 2017 ਵਿੱਚ, ਕਿਊਨ ਨੇ ਬਿਨਾਂ ਸੁਰੱਖਿਆ ਉਪਾਅ ਦੇ 250 ਮੀਟਰ ਦੀ ਉਚਾਈ 'ਤੇ 110 ਮੀਟਰ ਲੰਬੀ ਸਲੈਕਲਾਈਨ 'ਤੇ ਪੈਦਲ ਚੱਲ ਕੇ ਆਪਣੀ ਯੋਗਤਾ ਸਾਬਤ ਕੀਤੀ ਸੀ।
ਜਾਣੋ ਸਲੈਕਲਾਈਨਿੰਗ ਬਾਰੇ
ਸਲੈਕਲਾਈਨਿੰਗ ਇੱਕ ਖੇਡ ਹੈ ਜਿਸ ਵਿੱਚ ਦੋ ਬਿੰਦੂਆਂ ਦੇ ਵਿਚਕਾਰ ਬੰਨ੍ਹੀ ਇੱਕ ਫਲੈਟ ਵੈਬਿੰਗ ਲਾਈਨ 'ਤੇ ਚੱਲਣਾ ਸ਼ਾਮਲ ਹੁੰਦਾ ਹੈ। ਇਹ ਖੇਡ ਅਦਭੁਤ ਸੰਤੁਲਨ, ਤਾਕਤ ਅਤੇ ਫੋਕਸ ਦੀ ਮੰਗ ਕਰਦੀ ਹੈ। ਇਸ ਕਾਰਨਾਮੇ ਤੋਂ ਬਾਅਦ ਕਿਊਨ ਨੇ ਕਿਹਾ ਕਿ ਉਸਦਾ ਅਗਲਾ ਸੁਪਨਾ ਸਲੈਕਲਾਈਨ ਤੋਂ ਸਕਾਈਡਾਈਵਿੰਗ ਕਰਨਾ ਹੈ। ਉਸ ਨੇ ਕਿਹਾ, 'ਇਹ ਸਾਡਾ ਹੁਣ ਤੱਕ ਦਾ ਸਭ ਤੋਂ ਪਾਗਲਪਨ ਭਰਪੂਰ ਰਿਕਾਰਡ ਹੈ!'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਨੂੰ ਮਿਲੇਗਾ ਨਾਈਜ਼ੀਰੀਆ ਦਾ ਸਰਵਉੱਚ ਪੁਰਸਕਾਰ
NEXT STORY