ਸਿਡਨੀ- ਆਸਟ੍ਰੇਲੀਆਈ ਰਾਜ ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਵਿਚ ਦਰਦਨਾਕ ਹਾਦਸਾ ਵਾਪਰਿਆ। ਗੋਲਡ ਕੋਸਟ ਦੇ ਉੱਤਰ ਵਿਚ ਦਲਦਲੀ ਪਾਣੀ ਵਿਚ ਇਕ ਕਾਰ ਬੇਕਾਬੂ ਹੋ ਕੇ ਡਿੱਗ ਪਈ, ਜਿਸ ਵਿਚ 15 ਸਾਲਾ ਕੁੜੀ ਦੀ ਮੌਤ ਹੋ ਗਈ। ਹਾਦਸਾ ਅੱਧੀ ਰਾਤ ਤੋਂ ਬਾਅਦ ਹੇਲੈਂਸਵੇਲ ਦੇ ਹੇਲੈਂਸਵੇਲ ਰੋਡ 'ਤੇ ਵਾਪਰਿਆ।
ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀ ਨੇ ਅੰਨ੍ਹੇਵਾਹ ਕੀਤਾ ਚਾਕੂ ਹਮਲਾ, 8 ਲੋਕਾਂ ਦੀ ਮੌਤ, 17 ਜ਼ਖਮੀ
ਪੁਲਸ ਦਾ ਮੰਨਣਾ ਹੈ ਕਿ ਕੁੜੀ ਇੱਕ ਟੋਇਟਾ ਕੋਰੋਲਾ ਸੇਡਾਨ ਚਲਾ ਰਹੀ ਸੀ ਜਦੋਂ ਉਹ ਅਚਾਨਕ ਇਸ ਤੋਂ ਕੰਟਰੋਲ ਗੁਆ ਬੈਠੀ। ਕਾਰ ਬੇਕਾਬੂ ਹੋ ਕੇ ਸੜਕ ਦੇ ਸਾਈਨਬੋਰਡ ਨਾਲ ਟਕਰਾ ਗਈ ਅਤੇ ਦਲਦਲੀ ਪਾਣੀ ਵਿਚ ਜਾ ਡਿੱਗੀ। ਹਾਦਸੇ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੋ ਯਾਤਰੀਆਂ, ਇੱਕ 21 ਸਾਲਾ ਆਦਮੀ ਅਤੇ ਇੱਕ 15 ਸਾਲਾ ਲੜਕੇ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਵਿੱਚ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਨਾਲ ਲਿਜਾਇਆ ਗਿਆ। ਪੁਲਸ ਨੇ ਇਸ ਘਟਨਾ ਸਬੰਧੀ ਚਸ਼ਮਦੀਦ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਹਿਰੀਲੇ ਧੂੰਏਂ ਦਾ ਲਹਿੰਦੇ ਪੰਜਾਬ 'ਚ ਕਹਿਰ, 75,000 ਤੋਂ ਵਧੇਰੇ ਲੋਕਾਂ ਦੀ ਸਿਹਤ ਖਰਾਬ
NEXT STORY