ਗੁਰੂਸਰ ਸੁਧਾਰ (ਰਵਿੰਦਰ)- ਇਟਲੀ ਰਹਿੰਦੇ ਵਿਅਕਤੀ ’ਤੇ ਇਕ ਵਿਆਹੁਤਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਵਾਇਰਲ ਕਰਨ ਦੇ ਦੋਸ਼ ਅਧੀਨ ਥਾਣਾ ਸੁਧਾਰ ਦੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਕੋਲ ਲਿਖਾਏ ਬਿਆਨਾਂ ਵਿਚ ਔਰਤ ਨੇ ਬਿਆਨ ਕੀਤਾ ਕਿ ਉਸ ਦਾ ਵਿਆਹ 2013 ਵਿਚ ਹੋਇਆ ਸੀ। ਉਸ ਦੇ 8 ਸਾਲ ਬਾਅਦ ਲੜਕਾ ਹੋਇਆ। 2017 ਵਿਚ ਉਸ ਦੀ ਆਪਣੇ ਪਤੀ ਤੇ ਸਹੁਰਾ ਪਰਿਵਾਰ ਨਾਲ ਅਣਬਣ ਹੋ ਗਈ ਅਤੇ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਔਰਤ ਨੇ ਦੋਸ਼ ਲਾਇਆ ਕਿ ਫੇਸਬੁੱਕ ਅਕਾਊਂਟ ’ਤੇ ਉਸ ਦੀ ਸੁਖਜੀਤ ਸਿੰਘ ਪੁੱਤਰ ਦੇਵਰਾਜ ਵਾਸੀ ਮਕਾਨ ਨੰਬਰ 152 ਵਾਰਡ ਨੰਬਰ-1 ਪੁਰਾਣੀ ਅਬਾਦੀ ਭੋਗਪੁਰਾ ਜ਼ਿਲ੍ਹਾ ਜਲੰਧਰ ਹਾਲ ਵਾਸੀ ਇਟਲੀ ਨਾਲ ਦੋਸਤੀ ਹੋ ਗਈ। ਬਾਅਦ ਵਿਚ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਸੁਖਜੀਤ ਸਿੰਘ ਨੇ ਉਸਨੂੰ ਵਿਸ਼ਵਾਸ ਦਿਵਾਇਆ ਕਿ ਤੂੰ ਆਪਣੇ ਪਤੀ ਤੋਂ ਤਲਾਕ ਲੈ, ਮੈਂ ਤੇਰੇ ਨਾਲ ਵਿਆਹ ਕਰ ਕੇ ਤੈਨੂੰ ਇਟਲੀ ਬੁਲਾ ਲਵਾਂਗਾ ਅਤੇ 2019 ਨੂੰ ਜਦੋਂ ਸੁਖਜੀਤ ਇਟਲੀ ਤੋਂ ਆਇਆ ਤਾਂ ਉਹ ਉਸ ਨਾਲ ਕਿਰਾਏ ਦੇ ਮਕਾਨ ਵਿਚ ਉਸ ਨਾਲ ਦੋ ਮਹੀਨੇ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਇਸ ਦੌਰਾਨ ਉਹ ਪਤੀ-ਪਤਨੀ ਵਾਂਗ ਰਹੇ ਅਤੇ ਹੁਣ ਉਹ ਆਪਣੇ ਪਿੰਡ ਵਿਚ ਰਹਿ ਰਹੀ ਹੈ । 2021, 2022 ਤੇ 2023 ਵਿਚ ਹਰ ਸਾਲ ਸੁਖਜੀਤ ਉਸਨੂੰ ਮਿਲਣ ਜਾਂਗਪੁਰ ਆਉਂਦਾ ਰਿਹਾ ਅਤੇ ਫਿਰ ਉਨ੍ਹਾਂ ਦੀ ਆਪਸ ਵਿਚ ਅਣਬਣ ਰਹਿਣ ਲੱਗੀ ਅਤੇ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਆਪਣੀ ਇੰਸਟਾਗ੍ਰਾਮ ਆਈ. ਡੀ. ਤੋਂ ਵਾਇਰਲ ਕਰ ਦਿੱਤੀਆਂ ਅਤੇ ਉਸ ਨੇ ਆਪਣੇ ਵ੍ਹਟਸਐਪ ’ਤੇ ਵੀ ਉਸਦੀਆਂ ਅਸ਼ਲੀਲ ਫੋਟੋਆਂ ਦਾ ਸਟੇਟਸ ਲਾਇਆ। ਕਥਿਤ ਮੁਲਜ਼ਮ ਸੁਖਜੀਤ ਸਿੰਘ ਵਿਰੁੱਧ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਇੰਸ. ਹੀਰਾ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਦਾ ਵੱਡਾ ਕਦਮ
NEXT STORY