ਮੁੰਬਈ: ਮਹਾਰਾਸ਼ਟਰ ਤੋਂ ਬਹੁਤ ਹੀ ਦੁਖ਼ ਭਰੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ’ਚ ਸਰਕਾਰੀ ਹਸਪਤਾਲ ’ਚ ਅੱਗ ਲੱਗਣ ਨਾਲ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦਰਦਨਾਕ ਹਾਦਸੇ ਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਨੇ ਦੁੱਖ ਪ੍ਰਗਟ ਕੀਤਾ ਹੈ। ਉੱਧਰ ਬਾਲੀਵੁੱਡ ਸਿਤਾਰੇ ਵੀ ਇਸ ਘਟਨਾ ਨਾਲ ਕੰਬ ਉਠੇ ਹਨ। ਜੇਨੇਲੀਆ, ਰਿਤੇਸ਼ ਦੇਸ਼ਮੁਖ ਤੋਂ ਲੈ ਕੇ ਪੁਲਕਿਤ ਸਮਰਾਟ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।
ਅੱਗ ਲੱਗਣ ਵਾਲੇ ਸਰਕਾਰੀ ਹਸਪਤਾਲ ’ਚ ਨਵਜੰਮੇ ਬੱਚਿਆਂ ਤੋਂ ਲੈ ਕੇ ਤਿੰਨ ਮਹੀਨੇ ਤੱਕ ਦੇ ਬੱਚੇ ਸ਼ਾਮਲ ਸਨ। ਕੇਅਰ ਯੂਨਿਟ ਦੇ ਆਈ.ਸੀ.ਯੂ. ਵਾਰਡ ’ਚ ਕੁੱਲ 17 ਨਵਜੰਮੇ ਬੱਚੇ ਸਨ ਜਿਨ੍ਹਾਂ ’ਚੋਂ 7 ਨੂੰ ਬਚਾਇਆ ਜਾ ਸਕਿਆ ਹੈ ਅਤੇ 10 ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਡਿਊਟੀ ’ਤੇ ਮੌਜੂਦ ਨਰਸ ਨੇ ਦਰਵਾਜ਼ਾ ਖੋਲਿ੍ਹਆ ਤਾਂ ਕਮਰੇ ’ਚ ਧੂੰਆਂ ਸੀ ਜਿਸ ਤੋਂ ਬਾਅਦ ਫਾਇਰ ਬਿ੍ਰਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਇਹ ਅੱਗ ਹਸਪਤਾਲ ’ਚ ਦੇਰ ਰਾਤ ਨੂੰ ਸ਼ਾਰਟ ਸਰਕਿਟ ਦੀ ਵਜ੍ਹਾ ਨਾਲ ਲੱਗੀ।
ਇਸ ਦਰਦਨਾਕ ਹਾਦਸੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਲਿਖਿਆ ਕਿ ਇਹ ਬਹੁਤ ਹੀ ਦਿਲ ਤੋੜਣ ਵਾਲੀ ਦੁੱਖਦ ਘਟਨਾ ਹੈ। ਕਿਸੇ ਵੀ ਮਾਤਾ-ਪਿਤਾ ਨੂੰ ਅਜਿਹਾ ਦੁੱਖ ਨਾ ਮਿਲੇ। ਪ੍ਰਾਥਨਾ, ਸ਼ਕਤੀ ਅਤੇ ਉਨ੍ਹਾਂ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ, ਜਿਨ੍ਹਾਂ ਨੇ ਆਪਣਾ ਬੱਚਾ ਖੋਹ ਦਿੱਤਾ ਹੈ। ਇਸ ਘਟਨਾ ਨੂੰ ਲੈ ਕੇ ਜਾਂਚ ਦੀ ਲੋੜ ਹੈ।
ਜੇਨੇਲੀਆ ਨੇ ਲਿਖਿਆ ਹੈ ‘ਸੱਚ ’ਚ ਇਹ ਬਹੁਤ ਹੀ ਦਿਲ ਤੋੜਣ ਵਾਲੀ ਖ਼ਬਰ ਹੈ। ਬਹੁਤ ਦੁੱਖ ਹੋਇਆ।
ਅਨੁਪਮ ਖੇਰ ਨੇ ਲਿਖਿਆ ਮੇਰੀ ਸੰਵੇਦਨਾ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹੈ। ਇਸ ਤ੍ਰਾਸ਼ਦੀ ਨੂੰ ਲੈ ਕੇ ਮੈਂ ਸ਼ਬਦਾਂ ਤੋਂ ਪਰੇ ਦੁੱਖੀ ਹਾਂ। ਉਮੀਦ ਹੈ ਕਿ ਜ਼ਖਮ ਛੇਤੀ ਠੀਕ ਹੋ ਜਾਣਗੇ।
ਉੱਧਰ ਪੁਲਕਿਤ ਸਮਰਾਟ ਨੇ ਵੀ ਇਸ ਘਟਨਾ ’ਤੇ ਸੋਸ਼ਲ ਮੀਡੀਆ ਰਾਹੀਂ ਦੁੱਖ ਜ਼ਾਹਿਰ ਕੀਤਾ ਹੈ।
ਨੋਟ:ਇਸ ਘਟਨਾਕ੍ਰਮ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣੀ ਟਿੱਪਣੀ
ਬਿੱਗ ਬੌਸ' ਦੇ ਘਰ 'ਚ ਰਸ਼ਮੀ ਦੇਸਾਈ ਤੋਂ ਹੋਈ ਵੱਡੀ ਗਲ਼ਤੀ, ਹੱਥ ਜੋੜ ਕੇ ਮੰਗਣੀ ਪਈ ਭਾਜਪਾ ਨੇਤਾ ਕੋਲੋਂ ਮੁਆਫ਼ੀ
NEXT STORY