ਮੁੰਬਈ- ਜਦੋਂ ਤੋਂ ਸਟਾਰ ਪਲੱਸ ਨੇ ਸ਼ੋਅ ‘ਤਾਰਾ’ ਦਾ ਐਲਾਨ ਹੋਇਆ ਹੈ ਅਤੇ ਪ੍ਰੋਮੋ ਸਾਹਮਣੇ ਆਉਣ ਲੱਗੇ ਹਨ, ਦਰਸ਼ਕਾਂ ਵਿਚਾਲੇ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸ਼ੋਅ ਦੀ ਦਿਲਚਸਪ ਕਹਾਣੀ ਅਤੇ ਮੁੱਖ ਕਲਾਕਾਰਾਂ ਕੁਸ਼ਾਲ ਆਹੂਜਾ (ਯੁਵਰਾਜ) ਅਤੇ ਕਨਿਕਾ ਕਪੂਰ (ਤਾਰਾ) ਦੀ ਵਜ੍ਹਾ ਨਾਲ ਲੋਕ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੇ ਹਨ। ਇਹ ਕਹਾਣੀ ਦੋ ਅਜਿਹੇ ਕਿਰਦਾਰਾਂ ਦੀ ਹੈ, ਜੋ ਵੱਖ-ਵੱਖ ਸਮਾਜਿਕ ਪਿਛੋਕੜਾਂ ਤੋਂ ਆਉਂਦੇ ਹਨ, ਪਰ ਉਨ੍ਹਾਂ ਵਿਚਾਲੇ ਡੂੰਘਾ ਭਾਵਨਾਤਮਕ ਜੁੜਾਅ ਹੌਲੀ-ਹੌਲੀ ਪਿਆਰ ’ਚ ਬਦਲ ਜਾਂਦਾ ਹੈ। ‘ਤਾਰਾ’ ਹਿੰਮਤ, ਦੋਸਤੀ ਅਤੇ ਸਮਾਜ ਦੀਆਂ ਬੰਦਿਸ਼ਾਂ ਦੇ ਵਿਚਕਾਰ ਬਦਲਦੇ ਰਿਸ਼ਤਿਆਂ ਦੀ ਇਕ ਭਾਵੁਕ ਦਾਸਤਾਨ ਹੈ।
‘ਤਾਰਾ’ ਦਾ ਕਿਰਦਾਰ ਨਿਭਾ ਰਹੀ ਕਨਿਕਾ ਕਪੂਰ ਨੇ ਸ਼ੋਅ ’ਤੇ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ, ‘‘ਮੈਂ ਬਹੁਤ ਉਤਸ਼ਾਹਿਤ ਹਾਂ ਕਿ ‘ਤਾਰਾ’ ਆਖ਼ਰਕਾਰ ਦਰਸ਼ਕਾਂ ਤੱਕ ਪੁੱਜ ਰਿਹਾ ਹੈ। ਟੈਲੀਵਿਜ਼ਨ ’ਚ ਸਮਾਜ ’ਤੇ ਗਹਿਰਾ ਅਸਰ ਪਾਉਣ ਦੀ ਤਾਕਤ ਹੈ। ਤਾਰਾ ਖੁਦ ਮਾਨਸਿਕ ਰੂਪ ਤੋਂ ਬਹੁਤ ਮਜ਼ਬੂਤ ਅਤੇ ਆਪਣੀ ਉਮਰ ਤੋਂ ਜ਼ਿਆਦਾ ਸਮਝਦਾਰ ਹੈ ਕਿਉਂਕਿ ਉਸ ਨੇ ਬਚਪਨ ਤੋਂ ਹੀ ਸੰਘਰਸ਼ ਦੇਖਿਆ ਹੈ। ਮੁਸ਼ਕਿਲਾਂ ਨੇ ਹੀ ਉਸ ਨੂੰ ਨਿਡਰ ਬਣਾਇਆ ਹੈ ਅਤੇ ਰੱਬ ’ਤੇ ਉਸ ਦਾ ਭਰੋਸਾ ਉਸ ਨੂੰ ਹਰ ਮੁਸ਼ਕਿਲ ਮੋੜ ’ਤੇ ਅੱਗੇ ਵਧਣ ਦੀ ਤਾਕਤ ਦਿੰਦਾ ਹੈ।’’ ‘ਤਾਰਾ’ ਪਿਆਰ ਅਤੇ ਜਨੂੰਨ ਦੀ ਇਕ ਅਜਿਹੀ ਕਹਾਣੀ ਹੈ ਜੋ ਸਮਾਜ ਦੀਆਂ ਬਣਾਈਆਂ ਦੀਵਾਰਾਂ ਨੂੰ ਚੁਣੌਤੀ ਦਿੰਦੀ ਹੈ।
ਕ੍ਰਿਕਟ ਹੋਸਟ ਨਾਲ ਭਲਕੇ ਫੇਰੇ ਲਵੇਗੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਸਾਹਮਣੇ ਆਇਆ ਖਾਸ Wedding Invitation
NEXT STORY