ਮੁੰਬਈ : 'ਮਿਲੇ ਜਬ ਹਮ ਤੁਮ', 'ਸਰੋਜਿਨੀ – ਏਕ ਨਈ ਪਹਿਲ', ਅਤੇ 'ਨਾਗਿਨ 5' ਵਰਗੇ ਸ਼ੋਅਜ਼ ਲਈ ਜਾਣੇ ਜਾਂਦੇ ਅਦਾਕਾਰ ਮੋਹਿਤ ਸਹਿਗਲ ਨੇ 10 ਦਸੰਬਰ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਮੋਹਿਤ ਨੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਅਤੇ ਅਦਾਕਾਰਾ ਸਨਾਇਆ ਈਰਾਨੀ ਨਾਲ ਜਮਨਦਿਨ ਸੈਲੀਬ੍ਰੇਸ਼ਨ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਕੁੱਝ ਰੋਮਾਂਟਿਕ ਪਲ ਵੀ ਕੈਦ ਹਨ।
ਇਹ ਵੀ ਪੜ੍ਹੋ : ਮਾਂ ਬਣਨ ਮਗਰੋਂ ਪਹਿਲੀ ਵਾਰ ਦਿਖੀ ਕੈਟਰੀਨਾ ਦੀ ਝਲਕ, ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਪਤੀ ਵਿੱਕੀ ਨੇ ਸਾਂਝੀ ਕੀਤੀ ਤਸਵੀਰ
ਪਤਨੀ ਨਾਲ ਰੋਮਾਂਟਿਕ ਅੰਦਾਜ਼
ਇਨ੍ਹਾਂ ਤਸਵੀਰਾਂ ਵਿੱਚ, ਇੱਕ ਤਸਵੀਰ ਵਿੱਚ ਮੋਹਿਤ ਆਪਣੀ ਪਤਨੀ ਸਨਾਇਆ ਨਾਲ ਬੈੱਡ 'ਤੇ ਬੈਠੇ ਲਿਪਲੌਕ ਕਰਦੇ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਸਨਾਇਆ ਪਿਆਰ ਨਾਲ ਆਪਣੇ ਪਤੀ ਦੀ ਗੱਲ੍ਹ 'ਤੇ ਕਿੱਸ ਕਰਦੀ ਦਿਖਾਈ ਦਿੱਤੀ। ਜਦੋਂਕਿ ਇਕ ਵੀਡੀਓ ਵਿਚ ਮੋਹਿਤ ਕੇਕ 'ਤੇ ਲੱਗੀ ਮੋਮਬੱਤੀ ਬੁਝਾਉਂਦੇ ਹੋਏ ਨਜ਼ਰ ਆ ਰਹੇ ਹਨ। ਮੋਹਿਤ ਨੇ ਇਨ੍ਹਾਂ ਤਸਵੀਰਾਂ ਨਾਲ ਇੱਕ ਲੰਮਾ ਨੋਟ ਵੀ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ 40 ਸਾਲ ਦਾ ਹੋ ਕੇ ਉਨ੍ਹਾਂ ਨੂੰ ਵੱਡਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਪਹਿਲੇ ਸ਼ੋਅ, 'ਮਿਲੇ ਜਬ ਹਮ ਤੁਮ' ਦਾ ਜ਼ਿਕਰ ਕੀਤਾ, ਜਿਸ ਨੂੰ ਬਹੁਤ ਸਫਲਤਾ ਮਿਲੀ ਅਤੇ, ਇਸ ਤੋਂ ਵੀ ਮਹੱਤਵਪੂਰਨ, ਉਨ੍ਹਾਂ ਨੂੰ ਉਸ ਸ਼ੋਅ ਦੇ ਸੈੱਟ 'ਤੇ ਹੀ ਸਨਾਇਆ ਦੇ ਰੂਪ ਆਪਣੀ ਜ਼ਿੰਦਗੀ ਦਾ ਪਿਆਰ ਮਿਲਿਆ। ਮੋਹਿਤ ਅਤੇ ਸਨਾਇਆ ਦੀ ਮੁਲਾਕਾਤ ਸਾਲ 2008 ਵਿੱਚ 'ਮਿਲੇ ਜਬ ਹਮ ਤੁਮ' ਦੇ ਸੈੱਟ 'ਤੇ ਹੋਈ ਸੀ। ਦੱਸ ਦੇਈਏ ਕਿ ਮੋਹਿਤ ਨੇ ਆਪਣੀ ਪ੍ਰੇਮਿਕਾ ਸਨਾਇਆ ਈਰਾਨੀ ਨਾਲ ਸਾਲ 2016 ਵਿੱਚ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ, ਅਤੇ ਅੱਜ ਵੀ ਉਨ੍ਹਾਂ ਦਾ ਰਿਸ਼ਤਾ ਅਟੁੱਟ ਹੈ।
ਇਹ ਵੀ ਪੜ੍ਹੋ: ਫਿਲਮ ਦੀ ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਅਦਾਕਾਰ ਨੂੰ ਕਰਵਾਉਣਾ ਪਿਆ ਹਸਪਤਾਲ ਭਰਤੀ
ਮਾਂ ਬਣਨ ਮਗਰੋਂ ਪਹਿਲੀ ਵਾਰ ਦਿਖੀ ਕੈਟਰੀਨਾ ਦੀ ਝਲਕ, ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਪਤੀ ਵਿੱਕੀ ਨੇ ਸਾਂਝੀ ਕੀਤੀ ਤਸਵੀਰ
NEXT STORY