ਮੁੰਬਈ- ਹਾਲ ਹੀ ਵਿਚ ਜਿੱਥੇ ਟੀਵੀ ਅਧਾਕਾਰ ਜੀਸ਼ਾਨ ਖਾਨ ਦੇ ਐਕਸੀਡੈਂਟ ਦੀ ਖਬਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ। ਉਥੇ ਹੀ ਹੁਣ ਇਕ ਹੋਰ ਦੁਖਦ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲਗੂ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਰਾਜਾਸ਼ੇਖਰ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਹ ਘਟਨਾ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਵਾਪਰੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਸਰਜਰੀ ਕਰਵਾਉਣੀ ਪਈ। ਫਿਲਹਾਲ ਅਦਾਕਾਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: 60 ਸਾਲ ਦੇ ਅਦਾਕਾਰ ਆਮਿਰ ਖਾਨ ਨੂੰ ਤੀਜੀ ਵਾਰ ਫਿਰ ਹੋਇਆ ਸੱਚਾ ਪਿਆਰ, ਪਹਿਲਾਂ 2 ਵਾਰ ਹੋ ਚੁੱਕੈ ਤਲਾਕ
ਇਸ ਤਰ੍ਹਾਂ ਹੋਇਆ ਹਾਦਸਾ
63 ਸਾਲਾ ਰਾਜਾਸ਼ੇਖਰ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਹੈਦਰਾਬਾਦ ਦੇ ਮੇਡਚਲ ਇਲਾਕੇ ਵਿੱਚ ਕਰ ਰਹੇ ਸਨ। ਇੱਕ ਹਾਈ-ਇੰਟੈਂਸਿਟੀ ਐਕਸ਼ਨ ਸੀਕਵੈਂਸ ਦੌਰਾਨ, ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਏ। ਇਸ ਕਾਰਨ ਉਨ੍ਹਾਂ ਦੇ ਸੱਜੇ ਪੈਰ ਦੇ ਗਿੱਟੇ (ਰਾਈਟ ਐਂਕਲ) ਵਿੱਚ ਕਈ ਥਾਵਾਂ 'ਤੇ ਫ੍ਰੈਕਚਰ ਹੋ ਗਿਆ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ 'ਤੇ ਫਾਈਰਿੰਗ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਗੰਭੀਰ ਸੱਟ ਅਤੇ ਲੰਮੀ ਸਰਜਰੀ
ਐਕਟਰ ਦੀ ਟੀਮ ਅਨੁਸਾਰ, ਰਾਜਾਸ਼ੇਖਰ ਨੂੰ ਰਾਈਟ ਐਂਕਲ ਬਾਈਮੈਲਿਓਲਰ ਡਿਸਲੋਕੇਸ਼ਨ ਦੇ ਨਾਲ ਕੰਪਾਊਂਡ ਫ੍ਰੈਕਚਰ ਹੋਇਆ ਹੈ, ਜਿਸ ਨੂੰ ਬਹੁਤ ਗੰਭੀਰ ਸੱਟ ਮੰਨਿਆ ਜਾਂਦਾ ਹੈ। ਟੀਮ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬਿਨਾਂ ਕਿਸੇ ਦੇਰੀ ਦੇ ਸਰਜਰੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੀ ਸਰਜਰੀ ਪੂਰੇ 3 ਘੰਟੇ ਤੱਕ ਚੱਲੀ।
ਡਾਕਟਰਾਂ ਨੇ ਰਾਜਾਸ਼ੇਖਰ ਦੇ ਪੈਰ 'ਤੇ ਕਈ ਮੈਡੀਕਲ ਪ੍ਰਕਿਰਿਆਵਾਂ ਕੀਤੀਆਂ, ਜਿਨ੍ਹਾਂ ਵਿੱਚ ਓਪਨ ਰਿਡਕਸ਼ਨ, ਇੰਟਰਨਲ ਫਿਕਸੇਸ਼ਨ, ਸਕਰੂ ਪਲੇਸਮੈਂਟ ਅਤੇ ਪਲੇਟਿੰਗ ਸ਼ਾਮਲ ਹਨ। ਉਨ੍ਹਾਂ ਗਿੱਟੇ ਅਤੇ ਹੱਡੀਆਂ ਨੂੰ ਸਥਿਰ ਕਰਨ ਲਈ ਖਾਸ ਸਟੀਲ ਪਲੇਟਾਂ ਅਤੇ ਕੇ-ਵਾਇਰ ਦੀ ਵਰਤੋਂ ਕੀਤੀ ਗਈ। ਆਪਰੇਸ਼ਨ ਤੋਂ ਬਾਅਦ, ਡਾਕਟਰਾਂ ਨੇ ਦੱਸਿਆ ਕਿ ਸੱਟ ਡੂੰਘੀ ਸੀ ਅਤੇ ਇਸ ਤੋਂ ਠੀਕ ਹੋਣ ਵਿੱਚ ਸਮਾਂ ਲੱਗੇਗਾ। ਅਦਾਕਾਰ ਨੂੰ ਘੱਟੋ-ਘੱਟ 3 ਤੋਂ 4 ਹਫ਼ਤਿਆਂ ਤੱਕ ਪੈਰ ਨੂੰ ਬਿਲਕੁਲ ਨਾ ਹਿਲਾਉਣ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ: 'ਲਾਲ ਰੰਗ' ਕਾਰਨ ਹਾਰੀ ਫਰਹਾਨਾ ਭੱਟ ? BB19 ਦੇ ਫਾਈਨਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਅਜੀਬ ਚਰਚਾ
ਫਿਲਮ ਦੀ ਸ਼ੂਟਿੰਗ ਰੁਕੀ
ਇਸ ਸੱਟ ਕਾਰਨ ਫਿਲਮ ਦੀ ਟੀਮ ਨੇ ਰਾਜਾਸ਼ੇਖਰ ਦੀਆਂ ਸਾਰੀਆਂ ਸ਼ੂਟਿੰਗ ਗਤੀਵਿਧੀਆਂ ਨੂੰ ਰੋਕ ਦਿੱਤਾ ਹੈ। ਨਵੀਂ ਸ਼ੂਟਿੰਗ ਦੀਆਂ ਤਰੀਕਾਂ ਜਨਵਰੀ 2026 ਤੋਂ ਬਾਅਦ ਤੈਅ ਕੀਤੀਆਂ ਜਾਣਗੀਆਂ, ਜੋ ਪੂਰੀ ਤਰ੍ਹਾਂ ਡਾਕਟਰਾਂ ਦੀ ਇਜਾਜ਼ਤ 'ਤੇ ਨਿਰਭਰ ਕਰੇਗਾ।
ਦੱਸ ਦੇਈਏ ਕਿ ਰਾਜਾਸ਼ੇਖਰ ਇਸ ਸਮੇਂ ਨਿਰਦੇਸ਼ਕ ਅਭਿਲਾਸ਼ ਰੈੱਡੀ ਕੰਕੜਾ ਦੀ ਫਿਲਮ 'ਬਾਈਕਰ' ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਵਿੱਚ ਅਭਿਨੇਤਾ ਸ਼ਰਵਾਨੰਦ ਵੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਹ 2023 ਵਿੱਚ ਰਿਲੀਜ਼ ਹੋਈ ਫਿਲਮ 'ਐਕਸਟਰਾ ਆਰਡੀਨਰੀ ਮੈਨ' ਵਿੱਚ ਨਜ਼ਰ ਆਏ ਸਨ। ਜ਼ਿਕਰਯੋਗ ਹੈ ਕਿ ਰਾਜਾਸ਼ੇਖਰ ਨੂੰ ਇਸ ਤੋਂ ਪਹਿਲਾਂ 1989 ਵਿੱਚ ਆਪਣੀ ਫਿਲਮ 'ਮਗਾਡੂ' ਦੀ ਸ਼ੂਟਿੰਗ ਦੌਰਾਨ ਵੀ ਇਸੇ ਤਰ੍ਹਾਂ ਦੇ ਹਾਦਸੇ ਵਿੱਚ ਉਨ੍ਹਾਂ ਦੇ ਖੱਬੇ ਪੈਰ 'ਤੇ ਗੰਭੀਰ ਸੱਟ ਲੱਗੀ ਸੀ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਪ੍ਰੇਮ ਚੋਪੜਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ
TVK ਰੈਲੀ 'ਚ ਬੰਦੂਕ ਲੈ ਕੇ ਦਾਖਲ ਵਿਅਕਤੀ ਗ੍ਰਿਫ਼ਤਾਰ; ਵਿਜੇ ਨੂੰ ਦੇਖਣ ਲਈ ਇਕੱਠੀ ਹੋਈ ਭੀੜ
NEXT STORY