ਮੁੰਬਈ (ਬਿਊਰੋ)– ਵਾਈ. ਆਰ. ਐੱਫ. ਦੀ ਪਹਿਲੀ ਹਿਸਟੋਰੀਕਲ ਫ਼ਿਲਮ ‘ਪ੍ਰਿਥਵੀਰਾਜ’ ’ਚ ਸੁਪਰਸਟਾਰ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ ਬੜੇ ਹੀ ਦਲੇਰ ਤੇ ਬਹਾਦਰ ਰਾਜਾ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਬਹਾਦਰੀ ’ਤੇ ਆਧਾਰਿਤ ਹੈ। ਬੇਮਿਸਾਲ ਦ੍ਰਿਸ਼ਾਂ ਵਾਲੀ ਫ਼ਿਲਮ ’ਚ ਅਕਸ਼ੇ ਉਸ ਮਹਾਨ ਯੌਧੇ ਦੀ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਭਾਰਤ ’ਤੇ ਹਮਲਾ ਕਰਨ ਵਾਲੇ ਬੇਰਹਮ ਮੁਹੰਮਦ ਗੋਰੀ ਨਾਲ ਦੇਸ਼ ਨੂੰ ਬਚਾਉਣ ਲਈ ਬਹਾਦਰੀ ਨਾਲ ਲੜਾਈ ਲੜੀ ਸੀ।
ਫ਼ਿਲਮ ਮੇਕਰਜ਼ ਵੱਡੇ ਪੱਧਰ ਦੀ ਫ਼ਿਲਮ ਨੂੰ ਬਿਲਕੁਲ ਆਥੈਂਟਿਕ ਤਰੀਕੇ ਨਾਲ ਤਿਆਰ ਕਰਨਾ ਚਾਹੁੰਦੇ ਸਨ, ਲਿਹਾਜ਼ਾ ਇਸ ਗੱਲ ’ਚ ਕੋਈ ਹੈਰਾਨੀ ਨਹੀਂ ਹੈ ਕਿ ਫ਼ਿਲਮ ਲਈ 50,000 ਤੋਂ ਜ਼ਿਆਦਾ ਕਾਸਟਿਊਮ ਤਿਆਰ ਕਰਨੇ ਪਏ ਤੇ ਸ਼ੂਟਿੰਗ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ 500 ਪਗੜੀਆਂ ਦਾ ਵੀ ਇਸਤੇਮਾਲ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’
ਡਾਇਰੈਕਟਰ ਡਾ. ਚੰਦਰਪ੍ਰਕਾਸ਼ ਦਿਵੇਦੀ ਕਹਿੰਦੇ ਹਨ, ‘‘ਪ੍ਰਿਥਵੀਰਾਜ ਵਰਗੀ ਫ਼ਿਲਮ ਬਣਾਉਣ ਲਈ ਬਾਰੀਕੀਆਂ ’ਤੇ ਧਿਆਨ ਦੇਣਾ ਬੇਹੱਦ ਜ਼ਰੂਰੀ ਸੀ। ਉਦਾਹਰਣ ਦੇ ਤੌਰ ’ਤੇ ਫ਼ਿਲਮ ਲਈ ਵੱਖ-ਵੱਖ ਤਰ੍ਹਾਂ ਦੀਆਂ 500 ਪਗਡ਼ੀਆਂ ਤਿਆਰ ਕੀਤੀਆਂ ਗਈਆਂ ਸਨ। ਉਸ ਸਮੇਂ ਦੇ ਰਾਜਾਵਾਂ, ਜਨਤਾ ਤੇ ਵੱਖ-ਵੱਖ ਪੇਸ਼ੇ ਨਾਲ ਜੁਡ਼ੇ ਲੋਕਾਂ ਵਲੋਂ ਪਹਿਨੀਆਂ ਜਾਣ ਵਾਲੀਆਂ ਪਗੜੀਆਂ ਦੀ ਹੂ-ਬ-ਹੂ ਨਕਲ ਤਿਆਰ ਕੀਤੀ ਗਈ ਸੀ। ਸੈੱਟ ’ਤੇ ਟਰਬਨ ਸਟਾਈਲਿੰਗ ਦੇ ਐਕਸਪਰਟ ਵੀ ਮੌਜੂਦ ਸਨ, ਜਿਨ੍ਹਾਂ ਦੀ ਨਿਗਰਾਨੀ ’ਚ ਹੀ ਕੰਮ ਕੀਤਾ ਗਿਆ।’’
ਅਕਸ਼ੇ ਕੁਮਾਰ ਕਹਿੰਦੇ ਹਨ, ‘‘ਸ਼ਾਇਦ ਹੀ ਕਦੇ ਕਿਸੇ ਫ਼ਿਲਮ ’ਚ ਇੰਨੇ ਵੱਡੇ ਪੱਧਰ ’ਤੇ ਕੰਮ ਹੁੰਦਾ ਹੈ, ਜੋ ਹਮੇਸ਼ਾ ਯਾਦ ਰਹਿ ਜਾਵੇ। ਪ੍ਰਿਥਵੀਰਾਜ ਚੌਹਾਨ ਦੇ ਜੀਵਨ ’ਤੇ ਆਧਾਰਿਤ ਇਸ ਫ਼ਿਲਮ ਦੇ ਹਰ ਪਹਿਲੂ ਨੂੰ ਪੂਰੀ ਈਮਾਨਦਾਰੀ, ਸੱਚਾਈ ਤੇ ਇੱਜ਼ਤ ਦੇ ਭਾਵ ਨਾਲ ਪੇਸ਼ ਕੀਤਾ ਗਿਆ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
NEWYORK WALA BIRTHDAY: ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਦਿੱਤੀ ਜਨਮਦਿਨ ਦੀ ਵਧਾਈ
NEXT STORY