ਮੁੰਬਈ (ਬਿਊਰੋ) : ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਕਾਰੋਬਾਰੀ ਰਾਜ ਕੁੰਦਰਾ ਦੇ ਲੈਪਟਾਪ 'ਚੋਂ 68 ਪੋਰਨ ਵੀਡੀਓ ਬਰਾਮਦ ਹੋਏ ਹਨ। ਰਾਜ ਕੁੰਦਰਾ ਨੇ ਆਪਣੇ ਆਈ ਕਲਾਊਡ ਅਕਾਊਂਟ ਨੂੰ ਡਿੀਲਟ ਕਰ ਦਿੱਤਾ ਸੀ ਪਰ ਏਜੰਸੀ ਸਾਈਬਰ ਮਾਹਿਰਾਂ ਦੀ ਮਦਦ ਨਾਲ ਕੁਝ ਈ-ਮੇਲਾਂ ਨੂੰ ਮੁੜ ਹਾਸਲ ਕਰਨ 'ਚ ਸਫ਼ਲ ਰਹੀ ਹੈ। ਅਦਾਲਤ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਦੋਵੇਂ ਧਿਰਾਂ ਨੂੰ ਸੁਣਨ ਮਗਰੋਂ ਉਸ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ।
ਇਹ ਖ਼ਬਰ ਵੀ ਪੜ੍ਹੋ- Shilpa Shetty ਨੇ ਜਾਰੀ ਕੀਤਾ ਨੋਟ, ਪਤੀ Raj Kundra ਦੀ ਗ੍ਰਿਫ਼ਤਾਰੀ 'ਤੇ ਸ਼ਰੇਆਮ ਲਿਖੀਆਂ ਇਹ ਗੱਲਾਂ
ਅਦਾਲਤ ਦੇ ਸਾਹਮਣੇ ਜਵਾਬ ਦਾਖ਼ਲ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਜਦੋਂ ਮੁਲਜ਼ਮ ਸਬੂਤਾਂ ਨੂੰ ਖ਼ਤਮ ਕਰ ਰਿਹਾ ਹੋਵੇ ਤਾਂ ਉਹ ਤਮਾਸ਼ਬੀਨ ਨਹੀਂ ਬਣ ਸਕਦੀ। ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ ਆਈ ਕਲਾਊਡ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ, ਜਿਸ 'ਚੋਂ ਕੁਝ ਈਮੇਲ ਬਰਾਮਦ ਕਰਨ 'ਚ ਸਫ਼ਲਤਾ ਮਿਲੀ ਹੈ। ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਏਜੰਸੀ ਨੂੰ ਕੁਝ ਵ੍ਹਟਸਐਪ ਚੈਟ ਮਿਲੇ ਹਨ, ਜਿਨ੍ਹਾਂ 'ਚ ਰਾਜ ਕੁੰਦਰਾ, ਸਹਿਯੋਗੀ ਰਯਾਨ ਥੋਰਪੇ ਤੇ ਪ੍ਰਦੀਪ ਬਖਸ਼ੀ ਬਾਲੀਫੇਮ ਬਾਰੇ ਚਰਚਾ ਕਰ ਰਹੇ ਹਨ। ਪੁਲਸ ਨੂੰ ਰਾਜ ਕੁੰਦਰਾ ਦੇ ਲੈਪਟਾਪ 'ਚੋਂ ਦਸਤਾਵੇਜ਼ (ਪਾਵਰ ਪੁਆਇੰਟ ਪ੍ਰਿਜ਼ੈਂਟੇਸ਼ਨ) ਵੀ ਮਿਲੇ ਹਨ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਹਾਟਸ਼ਾਟ ਐਪ ਦਾ ਸੰਚਾਲਨ ਮੁੰਬਈ ਆਫਸ ਤੋਂ ਹੋ ਰਿਹਾ ਸੀ। ਦਸਤਾਵੇਜ਼ 'ਚ ਵਿੱਤੀ ਵੇਰਵਾ, ਰਣਨੀਤੀ ਤੇ ਕੁਝ ਪੋਰਨ ਸਮੱਗਰੀ ਦਾ ਵੀ ਜ਼ਿਕਰ ਹੈ।
ਇਹ ਖ਼ਬਰ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਤੋਂ ਇਲਾਵਾ Raj Kundra 'ਤੇ ਲੱਗੇ ਇਹ ਗੰਭੀਰ ਦੋਸ਼, ਸਾਹਮਣੇ ਆਈ ਗ੍ਰਿਫ਼ਤਾਰੀ ਦੀ ਅਸਲ ਵਜ੍ਹਾ
ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਰਾਜ ਕੁੰਦਰਾ ਦੇ ਦਫ਼ਤਰ ਤੋਂ ਬਰਾਮਦ ਸਟੋਰੇਜ ਏਰੀਆ ਨੈੱਟਵਰਕ (ਸੈਨ) 'ਚ 51 ਪੋਰਨ ਕਲਿੱਪ ਸਨ। ਕੁਝ ਪੋਰਨ ਕਲਿੱਪਸ ਨੂੰ ਰਾਜ ਕੁੰਦਰਾ ਦੇ ਨਿਰਦੇਸ਼ 'ਤੇ ਮੁਲਜ਼ਮ ਰਯਾਨ ਥੋਰਪੇ ਨੇ ਡਿਲੀਟ ਕਰ ਦਿੱਤਾ ਸੀ। ਦੋਵੇਂ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਇਕ ਨੇ ਸਵੀਕਾਰ ਕੀਤਾ ਸੀ ਜਦੋਂਕਿ ਰਾਜ ਕੁੰਦਰਾ ਨੇ ਇਨਕਾਰ ਕਰ ਦਿੱਤਾ ਸੀ। ਰਾਜ ਕੁੰਦਰਾ ਕੋਲ ਬਰਤਾਨਵੀ ਪਾਸਪੋਰਟ ਵੀ ਸੀ।
ਇਹ ਖ਼ਬਰ ਵੀ ਪੜ੍ਹੋ- ਸੋਨੂੰ ਸੂਦ ਅਗਲੇ ਸਾਲ ਭਾਰਤ ਦੇ ਅਥਲੀਟਾਂ ਦੀ ਕਰਨਗੇ ਅਗਵਾਈ, ਓਲੰਪਿਕ ਮੂਵਮੈਂਟ ਦੇ ਬਣੇ ਬ੍ਰਾਂਡ ਅੰਬੈਸਡਰ
ਬਚਾਅ ਧਿਰ ਦੇ ਵਕੀਲ ਅਬਦ ਪੋਂਡਾ ਨੇ ਮੁੰਬਈ ਪੁਲਸ ਦੇ ਸਬੂਤਾਂ ਦੇ ਖ਼ਤਮ ਕਰਨ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਬਾਰੇ ਕੋਈ ਸੂਚਨਾ ਪੰਚਨਾਮਾ 'ਚ ਦਰਜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਾਰਡ ਡਿਸਕ ਤੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਸਨ ਤਾਂ ਪੰਚਨਾਮਾ ਦੌਰਾਨ 22 ਲੋਕਾਂ ਦੀ ਮੌਜੂਦਗੀ 'ਚ ਸਬੂਤ ਖ਼ਤਮ ਕਿਵੇਂ ਕੀਤੇ ਗਏ ਤੇ ਕਿਸੇ ਨੇ ਕਿਵੇਂ ਨਹੀਂ ਦੇਖਿਆ?
ਇਹ ਖ਼ਬਰ ਵੀ ਪੜ੍ਹੋ- Anu Malik 'ਤੇ ਲੱਗਾ Israeli ਦੇ National Anthem ਦੇ ਸੁਰ ਚੋਰੀ ਕਰਨ ਦਾ ਦੋਸ਼
ਨੋਟ - ਰਾਜ ਕੁੰਦਰਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸਿੱਧੂ ਮੂਸੇ ਵਾਲਾ ਨੇ 'ਮੂਸਟੇਪ' ਦੇ ਨਾਲ ਹੀ ਲੋਕਾਂ ਨੂੰ ਇਕ ਹੋਰ ਸਰਪ੍ਰਾਈਜ਼, ਜਾਣ ਬਾਗੋ ਬਾਗ ਹੋਏ ਪ੍ਰਸ਼ੰਸਕ
NEXT STORY