ਨਵੀਂ ਦਿੱਲੀ : ਫ਼ਿਲਮ ਪੁਰਸਕਾਰਾਂ ਦਾ ਐਲਾਨ 24 ਅਗਸਤ ਨੂੰ ਕੀਤਾ ਗਿਆ ਸੀ। ਅੱਜ 17 ਅਕਤੂਬਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਐਵਾਰਡ ਸ਼ੋਅ 'ਚ ਬਾਲੀਵੁੱਡ ਤੋਂ ਲੈ ਕੇ ਸਾਊਥ ਫ਼ਿਲਮ ਇੰਡਸਟਰੀ ਦੇ ਕਈ ਸੁਪਰਸਟਾਰਜ਼ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਪੁਰਾਣੇ ਦੇ ਬਦਲੇ ਨਵਾਂ ਸੋਨਾ ਲੈਣ ਦਾ ਸਿਲਸਿਲਾ ਤੇਜ਼, ਘਰਾਂ ’ਚ ਪਿਆ ਹੈ 21 ਹਜ਼ਾਰ ਟਨ ਸੋਨਾ
ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ 69ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਬੈਸਟ ਐਕਟ੍ਰੈੱਸ ਵਜੋਂ ਆਪਣਾ ਪਹਿਲਾ ਰਾਸ਼ਟਰੀ ਫ਼ਿਲਮ ਐਵਾਰਡ ਜਿੱਤਿਆ। ਜਿੱਥੇ ਆਲੀਆ ਨੂੰ 'ਗੰਗੂਬਾਈ ਕਾਠੀਆਵਾੜੀ' ਲਈ ਐਵਾਰਡ ਮਿਲਿਆ ਤਾਂ ਉਥੇ ਕ੍ਰਿਤੀ ਸੈਨਨ ਨੂੰ 'ਮਿਮੀ' ਲਈ ਸਨਮਾਨਿਤ ਕੀਤਾ ਗਿਆ। ਅੱਲੂ ਅਰਜੁਨ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ। ਉਨ੍ਹਾਂ ਨੂੰ ਇਹ ਸਨਮਾਨ ‘ਪੁਸ਼ਪਾ: ਦਿ ਰਾਈਜ਼’ ਲਈ ਦਿੱਤਾ ਗਿਆ। ਐਵਾਰਡ ਜਿੱਤਣ ਵਾਲੀਆਂ ਫ਼ਿਲਮਾਂ 'ਚ 'ਆਰਆਰਆਰ' ਅਤੇ ਵਿੱਕੀ ਕੌਸ਼ਲ ਦੀ ਫ਼ਿਲਮ 'ਸਰਦਾਰ ਊਧਮ' ਦਾ ਜਲਵਾ ਦੇਖਣ ਨੂੰ ਮਿਲਿਆ। ਇਨ੍ਹਾਂ ਤੋਂ ਇਲਾਵਾ 'ਕਸ਼ਮੀਰ ਫਾਈਲਜ਼' ਦੀ ਅਦਾਕਾਰਾ ਪੱਲਵੀ ਜੋਸ਼ੀ ਨੂੰ ਬੈਸਟ ਸਪੋਰਟਿੰਗ ਰੋਲ ਲਈ ਪੁਰਸਕਾਰ ਮਿਲਿਆ।
ਆਓ ਇਕ ਨਜ਼ਰ ਮਾਰੀਏ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਸਿਤਾਰਿਆਂ ਦੀ ਲਿਸਟ 'ਤੇ...
ਬੈਸਟ ਫੀਚਰ ਫ਼ਿਲਮ- ਸਰਦਾਰ ਊਧਮ, ਰਾਕੇਟਰੀ- ਦਿ ਨਾਂਬੀ ਇਫੈਕਟਸ
ਬੈਸਟ ਅਦਾਕਾਰ- ਅੱਲੂ ਅਰਜੁਨ (ਪੁਸ਼ਪਾ- ਦਿ ਰਾਈਜ਼)
ਬੈਸਟ ਅਭਿਨੇਤਰੀ- ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ), ਕ੍ਰਿਤੀ ਸੈਨਨ (ਮਿਮੀ)
ਬੈਸਟ ਨਿਰਦੇਸ਼ਨ- ਨਿਖਿਲ ਮਹਾਜਨ ਮਰਾਠੀ ਫ਼ਿਲਮ ਗੋਦਾਵਰੀ
ਬੈਸਟ ਸਹਾਇਕ ਅਦਾਕਾਰਾ- ਪੱਲਵੀ ਜੋਸ਼ੀ (ਕਸ਼ਮੀਰ ਫਾਈਲਜ਼)
ਬੈਸਟ ਸਹਾਇਕ ਅਦਾਕਾਰ- ਪੰਕਜ ਤ੍ਰਿਪਾਠੀ (MM)
ਵਿਸ਼ੇਸ਼ ਜਿਊਰੀ-ਐਵਾਰਡ- ਸ਼ੇਰਸ਼ਾਹ
ਬੈਸਟ ਸੰਗੀਤ ਨਿਰਦੇਸ਼ਨ- ਡੀਐੱਸਪੀ (ਪੁਸ਼ਪਾ ਅਤੇ ਆਰਆਰਆਰ)
ਨਰਗਿਸ ਦੱਤ ਐਵਾਰਡ ਨੈਸ਼ਨਲ ਇੰਟੀਗ੍ਰੇਸ਼ਨ ਬੈਸਟ ਫ਼ਿਲਮ- ਦਿ ਕਸ਼ਮੀਰ ਫਾਈਲਜ਼
ਬੈਸਟ ਕਾਸਟਿਊਮ ਡਿਜ਼ਾਈਨਰ- ਸਰਦਾਰ ਊਧਮ ਸਿੰਘ
ਬੈਸਟ ਪ੍ਰੋਡਕਸ਼ਨ ਡਿਜ਼ਾਈਨ- ਸਰਦਾਰ ਊਧਮ ਸਿੰਘ
ਬੈਸਟ ਸੰਪਾਦਨ- ਗੰਗੂਬਾਈ ਕਾਠੀਆਵਾੜੀ
ਬੈਸਟ ਕੋਰੀਓਗ੍ਰਾਫੀ- ਆਰਆਰਆਰ
ਬੈਸਟ ਸਿਨੇਮੈਟੋਗ੍ਰਾਫੀ- ਸਰਦਾਰ ਊਧਮ ਸਿੰਘ
ਬੈਸਟ ਪੁਰਸ਼ ਗਾਇਕ- ਕਾਲ ਭੈਰਵ
ਬੈਸਟ ਗਾਇਕਾ- ਸ਼੍ਰੇਆ ਘੋਸ਼ਾਲ
ਬੈਸਟ ਹਿੰਦੀ ਫ਼ਿਲਮ- ਸਰਦਾਰ ਊਧਮ ਸਿੰਘ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲੀ ਵਾਰ ਧੀ ਨਾਲ ਕੰਸਰਟ ’ਚ ਪਹੁੰਚੀ ਪ੍ਰਿਅੰਕਾ ਚੋਪੜਾ, ਭੀੜ ਨੂੰ ਦੇਖ ਕੇ ਹਿਲਾਇਆ ਹੱਥ
NEXT STORY