ਮੁੰਬਈ (ਬਿਊਰੋ)– ‘ਸੱਤਿਆਪ੍ਰੇਮ ਕੀ ਕਥਾ’ ਦੇ ਸ਼ਾਨਦਾਰ ਟਰੇਲਰ ਤੇ ਚਾਰਟਬਸਟਰ ਗੀਤ ‘ਨਸੀਬ ਸੇ’ ਤੋਂ ਬਾਅਦ ਹੁਣ ਮੇਕਰਸ ਨੇ ਇਸ ਦਾ ਇਕ ਹੋਰ ਗੀਤ ‘ਆਜ ਕੇ ਬਾਅਦ’ ਰਿਲੀਜ਼ ਕੀਤਾ ਹੈ। ਗਾਣੇ ਦੀ ਸ਼ੂਟਿੰਗ ਆਈਕਾਨਿਕ ਬੜੌਦਾ ਪੈਲੇਸ ’ਚ ਖ਼ੂਬਸੂਰਤੀ ਨਾਲ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਜਨਮਦਿਨ ’ਤੇ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਪੜ੍ਹ ਨਿਕਲਣਗੇ ਤੁਹਾਡੇ ਹੰਝੂ
ਗਾਣੇ ਦੇ ਵਿਜ਼ੂਅਲਸ ਲਾਰਜਰ ਦੈਨ ਲਾਈਫ਼ ਦਿਸ ਰਹੇ ਹਨ। ਇਸ ਗਾਣੇ ਨੂੰ ਮਨਨ ਭਾਰਦਵਾਜ ਤੇ ਤੁਲਸੀ ਕੁਮਾਰ ਨੇ ਖ਼ੂਬਸੂਰਤੀ ਨਾਲ ਗਾਇਆ ਹੈ ਤੇ ਇਸ ਦਾ ਸੰਗੀਤ ਤੇ ਬੋਲ ਮਨਨ ਭਾਰਦਵਾਜ ਨੇ ਦਿੱਤੇ ਹਨ।
ਇਹ ਗਾਣਾ ਫ਼ਿਲਮ ਐੱਨ. ਜੀ. ਆਈ. ਤੇ ਨਮਹ ਪਿਕਚਰਸ ਵਿਚਾਲੇ ਇਕ ਵਿਸ਼ਾਲ ਸਹਿਯੋਗ ਦੀ ਨਿਸ਼ਾਨਦੇਹੀ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਜਿਦ ਨਾਡਿਆਡਵਾਲਾ ਤੇ ਸ਼ਰੀਨ ਮੰਤਰੀ ਕੇਡੀਆ ਨੇ ਕਿਸ਼ੋਰ ਅਰੋੜਾ ਤੇ ਨਿਰਦੇਸ਼ਕ ਸਮੀਰ ਵਿਦਵਾਂਸ ਨਾਲ ਆਪਣੀਆਂ-ਆਪਣੀਆਂ ਫੀਚਰ ਫ਼ਿਲਮਾਂ ਲਈ ਰਾਸ਼ਟਰੀ ਪੁਰਸਕਾਰ ਜਿੱਤੇ ਹਨ।
‘ਸੱਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਆਸਟ੍ਰੇਲੀਆ ਤੋਂ ਖ਼ਾਸ ਇੰਟਰਵਿਊ
NEXT STORY