ਮੁੰਬਈ (ਏਜੰਸੀ)- ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਦੀ ਆਉਣ ਵਾਲੀ ਫਿਲਮ 'ਆਂਖੋਂ ਕੀ ਗੁਸਤਾਖੀਆਂ' ਦਾ ਨਵਾਂ ਗੀਤ 'ਅਲਵਿਦਾ' ਰਿਲੀਜ਼ ਹੋ ਗਿਆ ਹੈ। 'ਆਂਖੋਂ ਕੀ ਗੁਸਤਾਖੀਆਂ' ਦੇ ਦਿਲ ਨੂੰ ਛੂਹ ਲੈਣ ਵਾਲੇ ਟ੍ਰੇਲਰ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ, ਹੁਣ ਇਸ ਰੋਮਾਂਟਿਕ ਸੰਗੀਤਕ ਫਿਲਮ ਦਾ ਇੱਕ ਇਮੇਸ਼ਨਲ ਗੀਤ 'ਅਲਵਿਦਾ' ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਹਨ। ਇਸ ਗੀਤ ਦੇ ਬੋਲ ਵਿਸ਼ਾਲ ਮਿਸ਼ਰਾ ਨੇ ਲਿਖੇ ਹਨ। ਉਨ੍ਹਾਂ ਨੇ ਹੀ ਇਸਨੂੰ ਗਾਇਆ, ਕੰਪੋਜ਼ ਕੀਤਾ ਅਤੇ ਅਰੇਂਜ ਵੀ ਕੀਤਾ ਹੈ।
ਇਸ ਗੀਤ ਵਿੱਚ, ਵਿਕਰਾਂਤ ਅਤੇ ਸ਼ਨਾਇਆ ਉਸ ਪਿਆਰ ਦੀ ਕਹਾਣੀ ਦਿਖਾ ਰਹੇ ਹਨ, ਜੋ ਚੁੱਪ-ਚਾਪ ਦਿਲ ਵਿਚ ਲੁਕਿਆ ਹੁੰਦਾ ਹੈ। ਉਹ ਭਾਵਨਾਵਾਂ ਜੋ ਕਦੇ ਪ੍ਰਗਟ ਨਹੀਂ ਕੀਤੀਆਂ ਜਾ ਸਕਦੀਆਂ, ਅਤੇ ਉਹ ਭਾਵਨਾਵਾਂ ਜੋ ਦਿਲ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੀਆਂ ਹਨ। ਵਿਸ਼ਾਲ ਮਿਸ਼ਰਾ ਨੇ ਇਸ ਗੀਤ ਵਿੱਚ ਦਿਲ ਨੂੰ ਛੂਹਣ ਵਾਲਾ ਸੰਗੀਤ ਦਿੱਤਾ ਹੈ, ਜੋ ਦਿਲ ਟੁੱਟਣ ਅਤੇ ਵਿਛੋੜੇ ਦੇ ਦਰਦ ਨੂੰ ਬਿਆਨ ਕਰਦਾ ਹੈ।
ਧਿਆਨਦੇਣ ਯੋਗ ਹੈ ਕਿ ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਦੀ ਰੋਮਾਂਟਿਕ ਫਿਲਮ 'ਆਂਖੋਂ ਕੀ ਗੁਸਤਾਖੀਆਂ' ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਮਿੰਨੀ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਮਾਨਸੀ ਬਾਗਲਾ, ਵਰੁਣ ਬਾਗਲਾ ਅਤੇ ਓਪਨ ਵਿੰਡੋ ਫਿਲਮਜ਼ ਦੁਆਰਾ ਨਿਰਮਿਤ ਹੈ। ਫਿਲਮ 'ਆਂਖੋਂ ਕੀ ਗੁਸਤਾਖੀਆਂ' 11 ਜੁਲਾਈ ਨੂੰ ਰਿਲੀਜ਼ ਹੋਵੇਗੀ।
ਰਿਸ਼ਭ ਸ਼ੈੱਟੀ ਦੇ ਜਨਮਦਿਨ 'ਤੇ ਫਿਲਮ 'ਕਾਂਤਾਰਾ: ਚੈਪਟਰ 1' ਦਾ ਪੋਸਟਰ ਰਿਲੀਜ਼
NEXT STORY