ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਆਮਿਰ ਖਾਨ ਦੀ ਫਿਲਮ 'ਸਿਤਾਰੇ ਜ਼ਮੀਨ ਪਰ' ਹੁਣ ਯੂਟਿਊਬ 'ਤੇ ਆ ਗਈ ਹੈ। ਇਹ ਫਿਲਮ ਯੂਟਿਊਬ 'ਤੇ ਪੇ-ਪਰ-ਵਿਊ ਮਾਡਲ ਦੇ ਤਹਿਤ ਪੇਸ਼ ਕੀਤੀ ਗਈ ਹੈ। ਹਾਲਾਂਕਿ ਹੁਣ ਫਿਲਮ ਦੀ ਦੱਸੀ ਗਈ ਕੀਮਤ ਤੋਂ ਵੱਖਰੇ ਐਪਲ ਡਿਵਾਈਸ ਯੂਜ਼ਰਸ ਨੂੰ ਜ਼ਿਆਦਾ ਕੀਮਤ ਨਜ਼ਰ ਆ ਰਿਹਾ ਹੈ, ਜਿਸ ਲਈ ਆਮਿਰ ਖਾਨ ਨੇ ਹੁਣ ਪੋਸਟ ਕੀਤਾ ਹੈ।
ਆਮਿਰ ਖਾਨ ਨੇ ਗਲਤੀ ਲਈ ਮੁਆਫੀ ਮੰਗੀ
ਆਮਿਰ ਖਾਨ ਦੀ ਪ੍ਰੋਡਕਸ਼ਨ ਕੰਪਨੀ ਆਮਿਰ ਖਾਨ ਪ੍ਰੋਡਕਸ਼ਨ ਨੇ ਇਸ ਤਕਨੀਕੀ ਖਰਾਬੀ ਲਈ ਆਪਣੇ ਅਧਿਕਾਰਤ ਐਕਸ ਅਕਾਊਂਟ ਰਾਹੀਂ ਦਰਸ਼ਕਾਂ ਤੋਂ ਮੁਆਫੀ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਟੀਮ ਜਲਦੀ ਹੀ ਇਸ ਖਰਾਬੀ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਪੋਸਟ ਵਿੱਚ ਲਿਖਿਆ ਸੀ, 'ਅਸੀਂ ਦਿਲੋਂ ਮੁਆਫੀ ਮੰਗਦੇ ਹਾਂ। ਸਾਨੂੰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਐਪਲ ਡਿਵਾਈਸਾਂ 'ਤੇ ਫਿਲਮ ਦੀ ਕੀਮਤ ਵੱਧ ਦਿਖਾਈ ਦੇ ਰਹੀ ਹੈ। ਅਸੀਂ ਇਸਨੂੰ ਜਲਦੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'

ਫਿਲਮ ਦੀ ਸਟਾਰਕਾਸਟ
'ਸਿਤਾਰੇ ਜ਼ਮੀਨ ਪਰ' ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਇਸ ਫਿਲਮ ਵਿੱਚ ਆਮਿਰ ਖਾਨ ਅਤੇ ਜੇਨੇਲੀਆ ਡਿਸੂਜ਼ਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ, ਜਦੋਂ ਕਿ ਦਸ ਨਵੇਂ ਉੱਭਰ ਰਹੇ ਕਲਾਕਾਰਾਂ ਨੇ ਵੀ ਉਨ੍ਹਾਂ ਨਾਲ ਕੰਮ ਕੀਤਾ ਹੈ। ਫਿਲਮ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਅਤੇ ਸੰਗੀਤ ਸ਼ੰਕਰ-ਅਹਿਸਾਨ-ਲੋਏ ਦੀ ਮਸ਼ਹੂਰ ਤਿੱਕੜੀ ਨੇ ਦਿੱਤਾ ਹੈ। ਇਹ ਫਿਲਮ ਆਰ.ਐਸ. ਪ੍ਰਸੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਦਾ ਲੇਖਨ ਦਿਵਿਆ ਨਿਧੀ ਸ਼ਰਮਾ ਦੁਆਰਾ ਕੀਤਾ ਗਿਆ ਹੈ।
ਜੂਨ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ
ਇਹ ਫਿਲਮ 20 ਜੂਨ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਅਤੇ ਆਲੋਚਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਸੀ। ਹੁਣ ਇਸਨੂੰ ਯੂਟਿਊਬ 'ਤੇ ਲਿਆ ਕੇ, ਆਮਿਰ ਖਾਨ ਨੇ ਇੱਕ ਵਾਰ ਫਿਰ ਡਿਜੀਟਲ ਮਾਧਿਅਮ ਰਾਹੀਂ ਸਮਾਜ ਦੇ ਇੱਕ ਵੱਡੇ ਵਰਗ ਤੱਕ ਸਿਨੇਮਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ
NEXT STORY