ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਇਕ ਵਾਰ ਫਿਰ ਤੋਂ ਸ਼ੁਰੂ ਕਰ ਰਹੇ ਹਨ। ਇਸ ਵਾਰ ਉਹ ਫ਼ਿਲਮ ਦੀ ਸ਼ੂਟਿੰਗ ਲਈ ਤੁਰਕੀ ਪਹੁੰਚ ਗਏ ਹਨ, ਜਿਥੋਂ ਦੇ ਏਅਰਪੋਰਟ ਤੋਂ ਆਮਿਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਤੁਰਕੀ ਦੇ ਏਅਰਪੋਰਟ ’ਤੇ ਖੜ੍ਹੇ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰ ’ਚ ਉਨ੍ਹਾਂ ਨੇ ਗ੍ਰੇਅ ਸਵੈੱਟ-ਸ਼ਰਟ ਤੇ ਬਲੈਕ ਪੈਂਟ ਪਾਈ ਹੈ। ਉਨ੍ਹਾਂ ਨੇ ਨੀਲੇ ਰੰਗ ਦਾ ਫੇਸ ਮਾਸਕ ਪਾਇਆ ਹੋਇਆ ਹੈ। ਜਿਥੇ ਆਮਿਰ ਖ਼ਾਨ ਤੁਰਕੀ ਪਹੁੰਚੇ ਤਾਂ ਉਨ੍ਹਾਂ ਦੀ ਸਹਿ-ਅਦਾਕਾਰ ਕਰੀਨਾ ਕਪੂਰ ਖ਼ਾਨ ਮੁੰਬਈ ’ਚ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਨਜ਼ਰ ਆਈ।

ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਰੀਨਾ ਇਸ ਫ਼ਿਲਮ ਦੀ ਸ਼ੂਟਿੰਗ ਲਈ ਆਮਿਰ ਨੂੰ ਕਦੋਂ ਜੁਆਇਨ ਕਰੇਗੀ। ਇਸ ਫ਼ਿਲਮ ਦੀ ਸ਼ੂਟਿੰਗ ਲਈ ਆਮਿਰ-ਕਰੀਨਾ ਪੰਜਾਬ ਵੀ ਆਏ ਸਨ ਪਰ ਲੌਕਡਾਊਨ ਕਰਕੇ ਉਨ੍ਹਾਂ ਨੂੰ ਸ਼ੂਟਿੰਗ ਰੱਦ ਕਰਨੀ ਪਈ ਸੀ।
ਬਾਦਸ਼ਾਹ ਨੂੰ ਟਰੋਲ ਕਰਦਿਆਂ ਇਹ ਕੀ ਕਹਿ ਗਏ ਮੀਕਾ ਸਿੰਘ!
NEXT STORY