ਮੁੰਬਈ (ਬਿਊਰੋ) - ਅਸੀਂ ਨਿਸ਼ਚਿਤ ਤੌਰ ’ਤੇ ਨਿਰਾਸ਼ ਹਾਂ ਕਿ ‘ਲਾਪਤਾ ਲੇਡੀਜ਼’ ਨੂੰ ਇਸ ਸਾਲ ਅਕੈਡਮੀ ਐਵਾਰਡਜ਼ ’ਚ ਜਗ੍ਹਾ ਨਹੀ ਬਣਾ ਸਕੀ ਪਰ ਇਸ ਦੇ ਨਾਲ ਹੀ ਅਸੀਂ ਇਸ ਯਾਤਰਾ ਵਿਚ ਮਿਲੇ ਅਥਾਹ ਸਮਰਥਨ ਅਤੇ ਵਿਸ਼ਵਾਸ ਲਈ ਬਹੁਤ ਧੰਨਵਾਦੀ ਹਾਂ। ਆਮਿਰ ਖਾਨ ਪ੍ਰੋਡਕਸ਼ਨ, ਜੀਓ ਸਟੂਡੀਓਜ਼ ਅਤੇ ਕਾਈਂਡਲਿੰਗ ਪ੍ਰੋਡਕਸ਼ਨ ਦੀ ਟੀਮ ਵੱਲੋਂ ਅਸੀਂ ਅਕੈਡਮੀ ਦੇ ਮੈਂਬਰਾਂ ਅਤੇ ਐੱਫ. ਐੱਫ. ਆਈ. ਜਿਊਰੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਫਿਲਮ ’ਤੇ ਵਿਚਾਰ ਕੀਤਾ।
ਇਹ ਵੀ ਪੜ੍ਹੋ - 'ਜਿਨ੍ਹਾਂ ਦੇ ਸਿਰ 'ਤੇ ਵੱਡਿਆ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'
ਇਸ ਵੱਕਾਰੀ ਪ੍ਰਕਿਰਿਆ ਵਿਚ ਸ਼ਾਮਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ, ਜਿੱਥੇ ਸਾਡੀ ਫਿਲਮ ਨੂੰ ਦੁਨੀਆ ਭਰ ਦੀਆਂ ਬਿਹਤਰੀਨ ਫਿਲਮਾਂ ਦੇ ਨਾਲ ਰੱਖਿਆ ਗਿਆ ਸੀ। ਅਸੀਂ ਉਨ੍ਹਾਂ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਫਿਲਮ ਦੀ ਸ਼ਲਾਘਾ ਕੀਤੀ ਅਤੇ ਸਾਡਾ ਸਮਰਥਨ ਕੀਤਾ। ਅਸੀਂ ਸਾਰੀਆਂ ਟਾਪ 15 ਸ਼ਾਰਟਲਿਸਟਿਡ ਫਿਲਮਾਂ ਦੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੰਦੇ ਹਾਂ ਅਤੇ ਐਵਾਰਡਜ਼ ਦੇ ਅਗਲੇ ਪੜਾਅ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਕਰ 2025 ਦੀ ਦੌੜ ’ਚੋਂ ਬਾਹਰ ਹੋਈ ‘ਲਾਪਤਾ ਲੇਡੀਜ਼’
NEXT STORY