ਮੁੰਬਈ- ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਧੀ ਆਰਾਧਿਆ ਬੱਚਨ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸਿਰਫ 13 ਸਾਲ ਦੀ ਉਮਰ 'ਚ ਉਹ ਕਾਫੀ ਮਸ਼ਹੂਰ ਹੋ ਗਈ ਸੀ ਅਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਉਹ ਉਨ੍ਹਾਂ ਸਟਾਰਕਿਡਜ਼ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਲੋਕ ਹਮੇਸ਼ਾ ਨਜ਼ਰ ਰੱਖਦੇ ਹਨ। ਹਾਲ ਹੀ 'ਚ ਉਸ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਇਕ ਈਵੈਂਟ 'ਚ ਨਜ਼ਰ ਆ ਰਹੀ ਹੈ।ਵੀਡੀਓ 'ਚ ਆਰਾਧਿਆ ਨੇ ਕਾਲੇ ਰੰਗ ਦਾ ਆਊਟਫਿਟ ਪਾਇਆ ਹੋਇਆ ਹੈ ਅਤੇ ਕਿਸੇ ਦੀ ਵੀਡੀਓ ਬਣਾ ਰਹੀ ਹੈ। ਉਹ ਬਹੁਤ ਖੁਸ਼ ਦਿਖਾਈ ਦਿੰਦੀ ਹੈ ਅਤੇ ਕੈਮਰੇ ਵੱਲ ਦੇਖਦੀ ਹੈ ਅਤੇ 'ਆਈ ਲਵ ਯੂ' ਕਹਿੰਦੀ ਹੈ, ਫਿਰ ਫਲਾਇੰਗ ਕਿੱਸ ਦਿੰਦੀ ਹੈ। ਵੀਡੀਓ ਨੂੰ ਦੇਖ ਕੇ ਲੋਕ ਭੰਬਲਭੂਸੇ 'ਚ ਪੈ ਗਏ ਕਿ ਆਰਾਧਿਆ ਆਪਣੇ ਪਿਆਰ ਦਾ ਇਜ਼ਹਾਰ ਕਿਸ ਨੂੰ ਕਰ ਰਹੀ ਹੈ।
ਕੀ ਇਹ ਵੀਡੀਓ ਉਸ ਦੀ ਮਾਂ ਲਈ ਸੀ?
ਇਸ ਵੀਡੀਓ ‘ਚ ਆਰਾਧਿਆ ਆਪਣੀ ਮਾਂ ਐਸ਼ਵਰਿਆ ਰਾਏ ਬੱਚਨ ਨੂੰ ‘ਆਈ ਲਵ ਯੂ’ ਕਹਿ ਰਹੀ ਸੀ ਅਤੇ ਉਨ੍ਹਾਂ ਨੂੰ ਫਲਾਇੰਗ ਕਿੱਸ ਦੇ ਰਹੀ ਸੀ। ਇਹ ਵੀਡੀਓ ਕੁਝ ਮਹੀਨੇ ਪੁਰਾਣਾ ਹੈ ਅਤੇ ਉਸ ਸਮੇਂ ਦਾ ਹੈ ਜਦੋਂ ਆਰਾਧਿਆ ਆਪਣੀ ਮਾਂ ਨਾਲ 2024 ‘ਚ ਦੁਬਈ ‘ਚ ਆਯੋਜਿਤ ਸਿਮਾ ਐਵਾਰਡ ਸਮਾਰੋਹ ‘ਚ ਪਹੁੰਚੀ ਸੀ। ਇਸ ਸਮਾਰੋਹ ‘ਚ ਐਸ਼ਵਰਿਆ ਰਾਏ ਨੂੰ ਫਿਲਮ ‘ਪੋਨੀਅਨ ਸੇਲਵਨ:2’ ਲਈ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲਿਆ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਮਾਂ ਲਈ ਖੁਸ਼ੀ ਅਤੇ ਪਿਆਰ
ਜਦੋਂ ਐਸ਼ਵਰਿਆ ਰਾਏ ਆਪਣਾ ਐਵਾਰਡ ਲੈਣ ਲਈ ਸਟੇਜ ‘ਤੇ ਗਈ ਤਾਂ ਆਰਾਧਿਆ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਹ ਲਗਾਤਾਰ ਆਪਣੀ ਮਾਂ ਦੀ ਵੀਡੀਓ ਬਣਾ ਰਹੀ ਸੀ ਅਤੇ ਬੜੇ ਚਾਅ ਨਾਲ ‘ਆਈ ਲਵ ਯੂ’ ਕਹਿ ਰਹੀ ਸੀ। ਈਵੈਂਟ ਦੌਰਾਨ ਆਰਾਧਿਆ ਨੇ ਪੂਰਾ ਸਮਾਂ ਆਪਣੀ ਮਾਂ ਦਾ ਹੱਥ ਫੜਿਆ ਹੋਇਆ ਸੀ। ਮਾਂ ਅਤੇ ਧੀ ਦਾ ਪਿਆਰ ਅਤੇ ਬੰਧਨ ਦਿਲ ਨੂੰ ਛੂਹ ਲੈਣ ਵਾਲਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
NEXT STORY