ਵਾਰਾਣਸੀ : ਬਾਲੀਵੁੱਡ ਅਦਾਕਾਰ ਬੀਤੇ ਦਿਨੀਂ ਪ੍ਰਸਿੱਧ ਮੰਦਰ ਕਾਸ਼ੀ ਵਿਸ਼ਵਨਾਥ ਬਾਬਾ ਵਿਸ਼ਵਨਾਥ ਦੇ ਦਰਸ਼ਨ ਲਈ ਪਹੁੰਚੇ। ਅਦਾਕਾਰ ਅਭਿਸ਼ੇਕ ਬੱਚਨ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਇਕ ਸੱਭਿਆਚਾਰਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਵਾਰਾਣਸੀ ਦੌਰੇ ਦੌਰਾਨ ਦਰਸ਼ਨ ਲਈ ਸਮਾਂ ਕੱਢਿਆ। ਜਾਣਕਾਰੀ ਅਨੁਸਾਰ ਅਦਾਕਾਰ ਅਭਿਸ਼ੇਕ ਬੱਚਨ ਦੇ ਬਾਰੇ 'ਚ ਮੰਦਰ ਦੇ ਪੁਜਾਰੀ ਸ਼੍ਰੀਕਾਂਤ ਮਿਸ਼ਰਾ ਨੇ ਕਿਹਾ ਕਿ ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੇ ਪਰਿਵਾਰ ਦੀ ਸਿਹਤ ਅਤੇ ਭਲਾਈ ਲਈ ਬਾਬਾ ਵਿਸ਼ਵਨਾਥ ਤੋਂ ਪ੍ਰਾਥਨਾ ਕੀਤੀ। ਇਸ ਤੋਂ ਇਲਾਵਾ ਅਦਾਕਾਰ ਅਭਿਸ਼ੇਕ ਨੇ ਪੁਜਾਰੀ ਨੂੰ ਇਹ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇੱਥੇ ਆਉਣਾ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਅਦਾਕਾਰ ਅਭਿਸ਼ੇਕ ਬੱਚਨ ਆਪਣੇ ਮਾਤਾ-ਪਿਤਾ ਅਦਾਕਾਰ ਅਮਿਤਾਭ ਬੱਚਨ, ਜਯਾ ਬੱਚਨ ਅਤੇ ਸੀਨੀਅਰ ਸਮਾਜਵਾਦੀ ਪਾਰਟੀ ਦੇ ਨੇਤਾ ਅਮਰ ਸਿੰਘ ਨਾਲ ਇੱਥੇ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ।
ਅੱਜ ਵੀ ਇਕ ਕਸਕ ਹੈ ਮਨ 'ਚ : ਦੀਪਤੀ ਨਵਲ
NEXT STORY