ਹੈਦਰਾਬਾਦ (ਏਜੰਸੀ)- ਦੱਖਣੀ ਭਾਰਤ ਦੇ ਮਸ਼ਹੂਰ ਅਭਿਨੇਤਾ ਵਿਜੈ ਦੇਵਰਕੋਂਡਾ ਗੈਰ-ਕਾਨੂੰਨੀ ਬੈਟਿੰਗ ਐਪ ਮਾਮਲੇ ਵਿੱਚ ਸੰਮਨ ਮਿਲਣ ਮਗਰੋਂ ਬੁੱਧਵਾਰ ਨੂੰ ਹੈਦਰਾਬਾਦ ਦੇ ਬਸ਼ੀਰਬਾਗ ਸਥਿਤ ਇੰਫੋਰਸਮੈਂਟ ਡਾਇਰੈਕਟੋਰੇਟ (ED) ਦਫ਼ਤਰ ਵਿਚ ਪੇਸ਼ ਹੋਏ। ਇਹ ਮਾਮਲਾ ਮਨੀ ਲਾਂਡਰਿੰਗ ਅਤੇ ਗੈਰ-ਕਾਨੂੰਨੀ ਸਟੇਬਾਜ਼ੀ ਨਾਲ ਜੁੜਿਆ ਹੋਇਆ ਹੈ। ਵਿਜੈ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, "ਇਹ ਕੇਸ ਬੈਟਿੰਗ ਐਪਸ ਦੇ ਜ਼ਰੀਏ ਹੋਣ ਵਾਲੀ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਇਹ ਸਾਲ 2016 ਦਾ ਮਾਮਲਾ ਹੈ। ਮੈਂ ਇਸਨੂੰ ਨੈਤਿਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਰਕਮ ਵੀ ਨਹੀਂ ਲਈ। ਮੈਂ ED ਅਧਿਕਾਰੀਆਂ ਨੂੰ ਸਾਰੇ ਤੱਥ ਦੱਸ ਦਿੱਤੇ ਹਨ। ਉਨ੍ਹਾਂ ਨੇ ਪੁੱਛਗਿੱਛ ਮੁਕੰਮਲ ਕਰ ਲਈ ਹੈ।" ਉਨ੍ਹਾਂ ਅੱਗੇ ਕਿਹਾ, "ਅਧਿਕਾਰੀ ਆਪਣਾ ਕੰਮ ਕਰ ਰਹੇ ਹਨ ਅਤੇ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ ਹੈ ਕਿ ਮੈਂ ਉਨ੍ਹਾਂ ਨਾਲ ਸਹਿਯੋਗ ਕਰਾਂ। ਇਸ ਵਿਚ ਕੋਈ ਰਾਜਨੀਤਿਕ ਉਦੇਸ਼ ਜਾਂ ਪੱਖਪਾਤ ਨਹੀਂ ਹੈ।"
ਇਹ ਵੀ ਪੜ੍ਹੋ: 27 ਸਾਲਾ ਬੇਹੱਦ ਖ਼ੂਬਸੂਰਤ ਅਦਾਕਾਰਾ 'ਤੇ ਆਇਆ ਟਰੰਪ ਦਾ ਦਿਲ ! ਬੰਨ੍ਹ'ਤੇ ਤਾਰੀਫ਼ਾਂ ਦੇ ਪੁਲ
ਹੋਰ ਸੈਲੀਬ੍ਰਿਟੀ ਵੀ ਜ਼ਾਂਚ ਦੇ ਘੇਰੇ 'ਚ
ਇਸ ਤੋਂ ਪਹਿਲਾਂ ਅਭਿਨੇਤਾ ਪ੍ਰਕਾਸ਼ ਰਾਜ ਵੀ ਇਸ ਮਾਮਲੇ ਵਿੱਚ ED ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਸਾਲ ਦੀ ਸ਼ੁਰੂਆਤ ਵਿੱਚ ਤੇਲੰਗਾਨਾ ਪੁਲਸ ਨੇ 25 ਸੈਲੀਬ੍ਰਿਟੀਜ਼ ਅਤੇ ਸੋਸ਼ਲ ਮੀਡੀਆ ਇੰਫਲੂਐਂਸਰਜ਼ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਸੀ, ਜਿਸ ਵਿੱਚ ਰਾਣਾ ਦੱਗੁਬਾਤੀ, ਮੰਜੂ ਲਕਸ਼ਮੀ, ਪ੍ਰਕਾਸ਼ ਰਾਜ ਅਤੇ ਵਿਜੈ ਦੇਵਰਕੋਂਡਾ ਦੇ ਨਾਮ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਬ੍ਰੇਨ ਕੈਂਸਰ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ
ਬਿਜਨਸਮੈਨ ਵਲੋਂ ਕੀਤੀ ਗਈ ਸੀ ਸ਼ਿਕਾਇਤ
ਇਹ ਮਾਮਲਾ 32 ਸਾਲਾ ਵਪਾਰੀ ਪੀ.ਐੱਮ. ਫਣੀਂਦਰ ਸ਼ਰਮਾ ਵਲੋਂ 19 ਮਾਰਚ ਨੂੰ ਮਿਯਾਪੁਰ ਥਾਣੇ ਵਿੱਚ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਆਪਣੇ ਇਲਾਕੇ ਦੇ ਨੌਜਵਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਈ ਨੌਜਵਾਨ ਬੈਟਿੰਗ ਐਪਸ ਵਿਚ ਪੈਸਾ ਲਾ ਰਹੇ ਹਨ, ਜਿਨ੍ਹਾਂ ਦੀ ਤਰਜੀਹ ਸੋਸ਼ਲ ਮੀਡੀਆ ਸੈਲੀਬ੍ਰਿਟੀਜ਼ ਕਰ ਰਹੇ ਹਨ। ਸ਼ਿਕਾਇਤ ਅਨੁਸਾਰ, ਇਹ ਐਪਸ 1867 ਦੇ ਪਬਲਿਕ ਗੈਂਬਲਿੰਗ ਐਕਟ ਦੀ ਉਲੰਘਣਾ ਕਰਦੀਆਂ ਹਨ ਅਤੇ ਕਥਿਤ ਤੌਰ 'ਤੇ ਸੈਲੀਬ੍ਰਿਟੀਜ਼ ਇਨ੍ਹਾਂ ਦੀ ਤਰਜੀਹ ਦੇ ਬਦਲੇ ਵੱਡੀ ਰਕਮ ਲੈ ਰਹੇ ਹਨ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, 34 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
51ਵੇਂ ਜਨਮਦਿਨ 'ਤੇ ਕਾਜੋਲ ਨੂੰ ਮਿਲਿਆ ਰਾਜ ਕਪੂਰ ਪੁਰਸਕਾਰ, ਮਾਂ ਦੀ ਸਾੜੀ ਪਹਿਨ ਲੁੱਟੀ ਲਾਈਮਲਾਈਟ
NEXT STORY