ਮੁੰਬਈ- ਬਾਲੀਵੁੱਡ ਇੰਡਸਟਰੀ ਦੇ ਬੱਚਨ ਪਰਿਵਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀ ਧੀ ਅਰਾਧਿਆ ਦਾ ਅੱਜ ਜਨਮਦਿਨ ਹੈ। ਇਸ ਮੌਕੇ 'ਤੇ ਅਰਾਧਿਆ ਨੂੰ ਪਰਿਵਾਰ ਅਤੇ ਦੋਸਤਾਂ ਦੀਆਂ ਖੂਬ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਵਿਚਾਲੇ ਅਭਿਸ਼ੇਕ ਬੱਚਨ ਨੇ ਵੀ ਆਪਣੀ ਲਾਡਲੀ ਧੀ ਨੂੰ ਖਾਸ ਅੰਦਾਜ਼ 'ਚ ਵਿਸ਼ ਕੀਤਾ ਹੈ। ਧੀ ਨੂੰ ਲੈ ਕੇ ਕੀਤੀ ਗਈ ਅਦਾਕਾਰ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ।
ਅਭਿਸ਼ੇਕ ਬੱਚਨ ਨੇ ਧੀ ਅਰਾਧਿਆ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-'ਜਨਮਦਿਨ ਮੁਬਾਰਕ ਹੋ ਰਾਜਕੁਮਾਰੀ। ਜਿਵੇਂ ਤੁਹਾਡੀ ਮਾਂ ਕਹਿੰਦੀ ਹੈ-'ਤੁਸੀਂ ਦੁਨੀਆ ਨੂੰ ਇਕ ਬਿਹਤਰ ਜਗ੍ਹਾ ਬਣਾਉਂਦੀ ਹੋ'। ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ ਅਤੇ ਭਗਵਾਨ ਤੁਹਾਨੂੰ ਹਮੇਸ਼ਾ ਆਸ਼ੀਰਵਾਦ ਦੇਣ'।

ਅਦਾਕਾਰ ਵਲੋਂ ਸਾਂਝੀ ਕੀਤੀ ਗਈ ਪੋਸਟ 'ਚ ਅਰਾਧਿਆ ਪਿੰਕ ਰੰਗ ਦੀ ਫਰਾਕ ਪਹਿਨੇ ਅਤੇ ਵਾਲਾਂ 'ਚ ਹੇਅਰ ਬੈਂਡ ਲਗਾਏ ਖੂਬਸੂਰਤ ਦਿਖਾਈ ਦੇ ਰਹੀ ਹੈ। ਅਭਿਸ਼ੇਕ ਨੂੰ ਪ੍ਰਸ਼ੰਸਕਾਂ ਤੋਂ ਲੈ ਕੇ ਕਈ ਸਿਤਾਰੇ ਕੁਮੈਂਟ ਕਰਕੇ ਉਨ੍ਹਾਂ ਦੀ ਧੀ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਕਾਮੇਡੀਅਨ ਵੀਰ ਦਾਸ ਦਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ, ਭੜਕੇ ਲੋਕ
NEXT STORY