ਰੋਮ( ਇਟਲੀ ) ਟੇਕ ਚੰਦ ਜਗਤਪੁਰ- ਯੂਰਪ ਦੇ ਪ੍ਰਸਿੱਧ ਗਾਇਕ ਅਜੇ ਮਹਿੰਮੀ ਹਾਲੈਂਡ ਦੇ ਪਿਤਾ ਸ਼੍ਰੀ ਦੇਸਰਾਜ ਮਹਿੰਮੀ ਜੋ ਬੀਤੇ ਦਿਨੇ ਆਕਾਲ ਚਲਾਣਾ ਕਰ ਗਏ ਸਨ। ਉਹ ਲਗਭਗ 80 ਵਰਿਆਂ ਦੇ ਸਨ।ਇਸ ਮੌਕੇ 'ਤੇ ਵੱਖ ਵੱਖ ਸਮਾਜ ਸੇਵੀ ਧਾਰਮਿਕ,ਸਮਾਜਿਕ, ਖੇਡ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ੍ਰੀ ਦੇਸ ਰਾਜ ਮੈਹਿੰਮੀ ਨੇ ਜਿੱਥੇ ਪਿੰਡ ਦੇ ਸਰਪੰਚ ਹੁੰਦਿਆਂ ਲੋਕ ਭਲਾਈ ਕੰਮਾਂ ਨੂੰ ਤਰਜੀਹ ਦਿੱਤੀ, ਉੱਥੇ ਉਹ ਪਿੰਡ ਦੇ ਲੰਬੜਦਾਰ ਹੁੰਦਿਆ ਹਰ ਵਿਅਕਤੀ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਸਨ।
ਪੜ੍ਹੋ ਇਹ ਖ਼ਾਸ ਖ਼ਬਰ-ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ
ਇਸ ਮੌਕੇ 'ਤੇ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋ ਮਿਲੀਆ ਦੇ ਪ੍ਰਧਾਨ ਸ੍ਰੀ ਕਸ਼ਮੀਰ ਲਾਲ ਮਹਿੰਮੀ ,ਗਾਇਕ ਪੰਮਾ ਲੁਧਾਣਾ , ਦੀਪ ਇਟਲੀ, ਕੁਲਦੀਪ ਲੋਦੀਪੁਰੀਆ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹਨਾਂ ਦੇ ਨਾਲ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਪਰਿਵਾਰ ਨੂੰ ਉਹਨਾਂ ਦੀ ਹਮੇਸ਼ਾ ਘਾਟ ਰੜਕਦੀ ਰਵੇਗੀ। ਇਸ ਮੌਕੇ ਤੇ ਵੱਖ ਵੱਖ ਗਾਇਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਗਲੇ ਹਫ਼ਤੇ ਜਾਣਗੇ ਮਾਸਕੋ
NEXT STORY