ਮੁੰਬਈ (ਏਜੰਸੀ)- ਪਿਛਲੇ ਸਾਲ ਜਨਵਰੀ ’ਚ ਅਦਾਕਾਰ ਸੈਫ ਅਲੀ ਖਾਨ ਨੂੰ ਉਸ ਦੇ ਬਾਂਦਰਾ ਸਥਿਤ ਘਰ ’ਚ ਚਾਕੂ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫੁਲ ਇਸਲਾਮ ਨੇ ਸ਼ੁੱਕਰਵਾਰ ਇੱਥੇ ਇਕ ਅਦਾਲਤ ਤਕ ਪਹੁੰਚ ਕੀਤੀ ਤੇ ਮਾਮਲੇ ’ਚ ਆਪਣਾ ਦੋਸ਼ ਮੰਨਣ ਦੀ ਇੱਛਾ ਪ੍ਰਗਟਾਈ।
ਉਕਤ ਘਟਨਾ ਤੋਂ 2 ਦਿਨ ਬਾਅਦ ਗ੍ਰਿਫਤਾਰ ਕੀਤੇ ਗਏ ਸ਼ਰੀਫੁਲ ਇਸ ਸਮੇਂ ਜੁਡੀਸ਼ੀਅਲ ਹਿਰਾਸਤ ’ਚ ਹੈ। ਉਸ ਨੇ ਅਦਾਲਤ ਨੂੰ ਨਰਮੀ ਵਰਤਣ ਦੀ ਵੀ ਬੇਨਤੀ ਕੀਤੀ ਹੈ। ਅਦਾਲਤ ਨੇ ਇਸਤਗਾਸਾ ਪੱਖ ਨੂੰ ਮਾਮਲੇ ’ਚ ਜਵਾਬ ਦਾਇਰ ਕਰਨ ਲਈ ਕਿਹਾ। ਨਾਲ ਹੀ ਸੁਣਵਾਈ 11 ਸਤੰਬਰ ਤੱਕ ਮੁਲਤਵੀ ਕਰ ਦਿੱਤੀ। ਇਸ ਮਹੀਨੇ ਦੇ ਸ਼ੁਰੂ ’ਚ ਵਧੀਕ ਸੈਸ਼ਨ ਜੱਜ ਜੀ. ਪੀ. ਦੇਸ਼ਮੁਖ ਨੇ ਸ਼ਰੀਫੁਲ ਵਿਰੁੱਧ ਦੋਸ਼ ਤੈਅ ਕੀਤੇ, ਜਿਸ ਨਾਲ ਮੁਕੱਦਮੇ ਦਾ ਰਾਹ ਪੱਧਰਾ ਹੋਇਆ।
ਸ਼ਰੀਫੁਲ ’ਤੇ ਆਈ. ਪੀ. ਸੀ. ਦੀਆਂ ਸਬੰਧਤ ਧਾਰਾਵਾਂ ਹੇਠ ਘਾਤਕ ਹਥਿਆਰ ਨਾਲ ਲੁੱਟਮਾਰ ਕਰਨ, ਗੰਭੀਰ ਸੱਟਾਂ ਮਾਰਨ ਤੇ ਘਰ ’ਚ ਘੁਸਪੈਠ ਕਰਨ ਦੇ ਦੋਸ਼ ਲਾਏ ਗਏ ਹਨ। ਉਸ ਨੇ 16 ਜਨਵਰੀ, 2025 ਨੂੰ ਬਾਂਦਰਾ ’ਚ ਉਸ ਦੇ 12ਵੀਂ ਮੰਜ਼ਿਲ ਵਾਲੇ ਅਪਾਰਟਮੈਂਟ ਅੰਦਰ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਸੀ।
ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ ਗ੍ਰਿਫਤਾਰ
NEXT STORY