ਬਲੀਆ - ਉੱਤਰ ਪ੍ਰਦੇਸ਼ ਦੀ ਬਲੀਆ ਪਰਿਵਾਰਕ ਅਦਾਲਤ ਨੇ ਤਲਾਕ ਅਤੇ ਗੁਜ਼ਾਰਾ ਭੱਤੇ (ਭਰਣ-ਪੋਸ਼ਣ) ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਗੈਰ-ਹਾਜ਼ਰ ਰਹਿਣ 'ਤੇ ਭੋਜਪੁਰੀ 'ਪਾਵਰ ਸਟਾਰ' ਪਵਨ ਸਿੰਘ 'ਤੇ 3,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਸੁਣਵਾਈ ਦੌਰਾਨ ਪਵਨ ਸਿੰਘ ਦੀ ਪਤਨੀ ਜੋਤੀ ਸਿੰਘ ਅਦਾਲਤ ਵਿੱਚ ਮੌਜੂਦ ਰਹੀ, ਜਦਕਿ ਪਵਨ ਸਿੰਘ ਆਪ ਪੇਸ਼ ਨਹੀਂ ਹੋਏ।
ਅਦਾਲਤ ਵਿੱਚ ਪਵਨ ਸਿੰਘ ਦੇ ਵਕੀਲ ਨੇ ਉਨ੍ਹਾਂ ਦੀ ਮਾਂ ਦੇ ਇਲਾਜ ਨਾਲ ਸਬੰਧਤ ਮੈਡੀਕਲ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹੋਏ ਦੱਸਿਆ ਕਿ ਮਾਤਾ ਜੀ ਦੇ ਹਸਪਤਾਲ ਵਿੱਚ ਭਰਤੀ ਹੋਣ ਕਾਰਨ ਪਵਨ ਸਿੰਘ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕੇ। ਇਸ ਦੇ ਨਾਲ ਹੀ ਵਕੀਲ ਵੱਲੋਂ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਸੁਲਝਾਉਣ ਲਈ ਮੱਧਸਥਤਾ ਦੀ ਅਰਜ਼ੀ ਵੀ ਦਿੱਤੀ ਗਈ ਹੈ।
ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਤੀ ਸਿੰਘ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਇਹ ਮਾਮਲਾ ਚੱਲ ਰਿਹਾ ਹੈ ਅਤੇ ਪਵਨ ਸਿੰਘ ਵਾਰ-ਵਾਰ ਤਾਰੀਖ਼ 'ਤੇ ਗੈਰ-ਹਾਜ਼ਰ ਰਹਿ ਰਹੇ ਹਨ। ਜੋਤੀ ਸਿੰਘ ਨੇ ਕਿਹਾ, "ਮੈਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ। ਮੈਂ ਅੱਜ ਵੀ ਉਨ੍ਹਾਂ ਨਾਲ ਰਹਿਣਾ ਚਾਹੁੰਦੀ ਹਾਂ। ਜੇਕਰ ਇੱਥੋਂ ਇਨਸਾਫ਼ ਨਹੀਂ ਮਿਲਦਾ ਤਾਂ ਮੈਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੀ"। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ 'ਤੇ ਨਿਰਧਾਰਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਵਨ ਸਿੰਘ ਅਤੇ ਜੋਤੀ ਸਿੰਘ ਦਾ ਵਿਆਹ 6 ਮਾਰਚ 2018 ਨੂੰ ਹੋਇਆ ਸੀ। ਜੋਤੀ ਪਵਨ ਸਿੰਘ ਦੀ ਦੂਜੀ ਪਤਨੀ ਹਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਵਾਂ ਵਿਚਾਲੇ ਅਣਬਣ ਸ਼ੁਰੂ ਹੋ ਗਈ ਅਤੇ ਉਹ ਵੱਖ ਰਹਿਣ ਲੱਗੇ। ਸਾਲ 2022 ਵਿੱਚ ਤਲਾਕ ਅਤੇ ਗੁਜ਼ਾਰਾ ਭੱਤੇ ਨੂੰ ਲੈ ਕੇ ਕਾਨੂੰਨੀ ਲੜਾਈ ਸ਼ੁਰੂ ਹੋਈ ਸੀ। ਪਵਨ ਸਿੰਘ ਤਲਾਕ ਚਾਹੁੰਦੇ ਹਨ, ਜਦਕਿ ਜੋਤੀ ਸਿੰਘ ਨਾਲ ਰਹਿਣ ਜਾਂ ਗੁਜ਼ਾਰਾ ਭੱਤੇ ਦੀ ਮੰਗ ਕਰ ਰਹੀ ਹੈ।
ਡਾਂਡੀਆ ਨਾਈਟ ਦੌਰਾਨ ਵੱਡਾ ਹਾਦਸਾ: ਸਟ੍ਰਕਚਰ ਡਿੱਗਣ ਨਾਲ ਇੰਜੀਨੀਅਰਿੰਗ ਦੀ ਵਿਦਿਆਰਥਣ ਦੀ ਮੌਤ
NEXT STORY