ਮੁੰਬਈ—ਮੁੰਬਈ ਦੇ ਵਰਲੀ ਵਿਚ ਸਥਿਤ 'ਫੋਰ ਸੀਜ਼ਨਸ' ਹੋਟਲ 'ਤੇ ਹਾਲ ਹੀ ਵਿਚ 25000 ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਥੇ ਰਿਤਿਕ ਰੋਸ਼ਨ ਇਥੇ ਆਪਣੇ ਦੋਸਤਾਂ ਨਾਲ ਆਪਣਾ 42ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਸਨ। ਲੋਕਾਂ ਨੇ ਤੇਜ਼ ਮਿਊਜ਼ਿਕ ਨੂੰ ਲੈ ਕੇ ਪਹਿਲਾਂ ਰਾਤ 1.30 ਵਜੇ ਅਤੇ ਫਿਰ ਦੇਰ ਰਾਤ 3.30 ਵਜੇ ਸ਼ਿਕਾਇਤ ਦਰਜ ਕਰਵਾਈ ਪਰ ਉਸਦਾ ਕੋਈ ਨਤੀਜਾ ਨਹੀਂ ਨਿਕਲਿਆ।
ਇਸ ਤੋਂ ਇਹ ਪਤਾ ਲਗਦਾ ਹੈ ਕਿ ਜਦੋਂ ਬਾਲੀਵੁੱਡ ਪਾਰਟੀ ਕਰਨਾ ਚਾਹੁੰਦਾ ਹੈ ਤਾਂ ਮੁੰਬਈ ਪੁਲਸ ਵੀ ਕੋਈ ਅੜਚਨ ਨਹੀਂ ਪਾਉਣਾ ਚਾਹੁੰਦੀ ਪਰ ਮੁੰਬਈ ਦੇ ਹੀ ਰਹਿਣ ਵਾਲੇ ਅਸ਼ਰਫ ਖਾਨ ਨੇ ਮਿਊਜ਼ਿਕ ਨੂੰ ਲੈ ਕੇ ਦੋ ਵਾਰ ਸ਼ਿਕਾਇਤ ਦਰਜ ਕਰਵਾਈ ਅਤੇ ਹੋਟਲ ਦੇ ਮੈਨੇਜਰ ਨੂੰ ਦੋਵੇਂ ਵਾਰ 12500 (ਕੁਲ 25000) ਰੁਪਏ ਦਾ ਜੁਰਮਾਨਾ ਭਰਨਾ ਪਿਆ।
ਸ਼ਿਆਮਕ ਡਾਵਰ ਨੇ ਦੱਸਿਆ ਸ਼ਾਹਰੁਖ-ਗੌਰੀ ਦੀ ਪ੍ਰੇਮ ਕਹਾਣੀ ਦਾ ਦਿਲਚਸਪ ਪਹਿਲੂ
NEXT STORY