ਮੁੰਬਈ - ਓਸ਼ੀਵਾਰਾ ਗੋਲੀਬਾਰੀ ਘਟਨਾ ਦੇ ਸਬੰਧ ਵਿਚ ਅਦਾਕਾਰ ਕਮਲ ਆਰ. ਖਾਨ (ਕੇ.ਆਰ.ਕੇ.) ਨੂੰ ਓਸ਼ੀਵਾਰਾ ਪੁਲਸ ਨੇ ਰਸਮੀ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੇ ਅਨੁਸਾਰ, ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਸ ਰਿਮਾਂਡ ਦੀ ਉਮੀਦ ਹੈ।

ਪੁਲਸ ਅਧਿਕਾਰੀਆਂ ਦੇ ਅਨੁਸਾਰ, ਕਮਲ ਆਰ. ਖਾਨ ਦਾ ਬਿਆਨ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ, ਖਾਨ ਨੇ ਮੰਨਿਆ ਕਿ ਗੋਲੀਬਾਰੀ ਉਸ ਦੇ ਹਥਿਆਰ ਨਾਲ ਹੋਈ ਸੀ। ਹਾਲਾਂਕਿ, ਖਾਨ ਦਾ ਦਾਅਵਾ ਹੈ ਕਿ ਹਥਿਆਰ ਲਾਇਸੈਂਸਸ਼ੁਦਾ ਹੈ। ਪੁਲਸ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ। ਓਸ਼ੀਵਾਰਾ ਪੁਲਸ ਨੇ ਸ਼ੱਕੀ ਹਥਿਆਰ ਨੂੰ ਜ਼ਬਤ ਕਰ ਲਿਆ ਹੈ, ਅਤੇ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ਕਮਲ ਆਰ. ਖਾਨ ਨੂੰ ਸ਼ੁੱਕਰਵਾਰ ਦੇਰ ਸ਼ਾਮ ਓਸ਼ੀਵਾਰਾ ਪੁਲਸ ਸਟੇਸ਼ਨ ਲਿਆਂਦਾ ਗਿਆ, ਜਿੱਥੇ ਉਸ ਤੋਂ ਵਿਆਪਕ ਪੁੱਛਗਿੱਛ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਦਾ ਕਹਿਣਾ ਹੈ ਕਿ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਮੌਜੂਦਾ ਸਮੇਂ ਵਿਚ, ਕਮਲ ਆਰ. ਖਾਨ ਓਸ਼ੀਵਾਰਾ ਪੁਲਸ ਹਿਰਾਸਤ ਵਿਚ ਹੈ ਅਤੇ ਹੋਰ ਜਾਂਚ ਜਾਰੀ ਹੈ।

ਜਾਂਚ ਦੌਰਾਨ, ਪੁਲਸ ਨੂੰ ਨਾਲੰਦਾ ਸੋਸਾਇਟੀ ਤੋਂ ਦੋ ਗੋਲੀਆਂ ਮਿਲੀਆਂ। ਇਕ ਗੋਲੀ ਦੂਜੀ ਮੰਜ਼ਿਲ 'ਤੇ ਮਿਲੀ, ਦੂਜੀ ਚੌਥੀ ਮੰਜ਼ਿਲ 'ਤੇ। ਇਕ ਫਲੈਟ ਕਥਿਤ ਤੌਰ 'ਤੇ ਇਕ ਲੇਖਕ-ਨਿਰਦੇਸ਼ਕ ਦਾ ਹੈ, ਜਦੋਂ ਕਿ ਦੂਜਾ ਫਲੈਟ ਇਕ ਮਾਡਲ ਦਾ ਹੈ।
ਓਸ਼ੀਵਾਰਾ ਪੁਲਸ ਸਟੇਸ਼ਨ ਦੀ 18 ਮੈਂਬਰੀ ਟੀਮ, ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਦੇ ਨਾਲ, ਜਾਂਚ ਵਿਚ ਸ਼ਾਮਲ ਸੀ। ਸ਼ੁਰੂਆਤੀ ਜਾਂਚ ਵਿਚ ਸੀ.ਸੀ.ਟੀ.ਵੀ. ਫੁਟੇਜ ਤੋਂ ਕੋਈ ਠੋਸ ਸੁਰਾਗ ਨਹੀਂ ਮਿਲਿਆ। ਬਾਅਦ ਵਿਚ, ਇਕ ਫੋਰੈਂਸਿਕ ਟੀਮ ਦੀ ਮਦਦ ਨਾਲ, ਪੁਲਿਸ ਨੇ ਇਹ ਸਿੱਟਾ ਕੱਢਿਆ ਕਿ ਗੋਲੀਆਂ ਕਮਾਲ ਆਰ. ਖਾਨ ਦੇ ਬੰਗਲੇ ਦੀ ਦਿਸ਼ਾ ਤੋਂ ਚਲਾਈਆਂ ਗਈਆਂ ਹੋ ਸਕਦੀਆਂ ਹਨ।
ਪਹਿਲੇ ਦਿਨ 'Border 2' ਨੇ ਬਣਾਇਆ ਰਿਕਾਰਡ; ਓਪਨਿੰਗ ਡੇ 'ਤੇ ਧੁਰੰਧਰ ਨੂੰ ਛੱਡਿਆ ਪਿੱਛੇ, ਜਾਣੋ ਕਿੰਨੀ ਰਹੀ ਕਮਾਈ
NEXT STORY