ਨਵੀਂ ਦਿੱਲੀ- ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਲਿਆਲਮ ਫਿਲਮ ਇੰਡਸਟਰੀ ਦੇ ਕਈ ਅਦਾਕਾਰਾਂ ਅਤੇ ਨਿਰਦੇਸ਼ਕਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਅਦਾਕਾਰ ਸਿੱਦੀਕੀ ਅਤੇ ਨਿਰਦੇਸ਼ਕ ਰਣਜੀਤ ਨੇ ਵੀ ਅਸਤੀਫਾ ਦੇ ਦਿੱਤਾ ਸੀ। ਹੁਣ ਮੋਹਨ ਲਾਲ ਨੇ ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ (ਏ.ਐੱਮ.ਐੱਮ.ਏ.) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮੋਹਨ ਲਾਲ ਦੇ ਨਾਲ-ਨਾਲ ਹੋਰ ਮੈਂਬਰਾਂ ਨੇ ਵੀ ਆਪਣੇ ਅਸਤੀਫੇ ਸੌਂਪ ਦਿੱਤੇ ਹਨ, ਜਿਸ ਤੋਂ ਬਾਅਦ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ। ਆਈ.ਈ. ਮੁਤਾਬਕ ਅਦਾਕਾਰ ਸ਼ੰਮੀ ਥਿਲਕਨ ਨੇ ਹੇਮਾ ਕਮੇਟੀ ਦੀ ਰਿਪੋਰਟ 'ਚ ਦੋਸ਼ੀਆਂ ਬਾਰੇ ਕੁਝ ਨਾ ਕਹਿਣ 'ਤੇ ਮੋਹਨ ਲਾਲ ਦੀ ਚੁੱਪੀ 'ਤੇ ਨਿਸ਼ਾਨਾ ਸਾਧਿਆ ਸੀ। ਪ੍ਰੈੱਸ ਨਾਲ ਗੱਲਬਾਤ ਦੌਰਾਨ ਸ਼ੰਮੀ ਨੇ ਕਿਹਾ ਸੀ ਕਿ ਮੋਹਨ ਲਾਲ ਜਵਾਬ ਦੇਣ ਦੀ ਸਮਰੱਥਾ ਗੁਆ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਭਾਰੀ ਆਲੋਚਨਾ ਤੋਂ ਬਾਅਦ ਮੋਹਨ ਲਾਲ ਨੇ ਮਲਿਆਲਮ ਮੂਵੀ ਆਰਟਿਸਟਸ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਰਦੇਸ਼ਕ ਰੰਜੀਤ ਕੇਰਲ ਚਲਚਿਤਰਾ ਅਕੈਡਮੀ ਦੇ ਪ੍ਰਧਾਨ ਦਾ ਅਹੁਦਾ ਛੱਡ ਚੁੱਕੇ ਹਨ। ਇਕ ਬੰਗਾਲੀ ਅਦਾਕਾਰਾ ਨੇ ਨਿਰਦੇਸ਼ਕ 'ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ।ਸਿੱਦੀਕੀ ਨੇ ਮਲਿਆਲਮ ਮੂਵੀ ਆਰਟਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਕ ਮਹਿਲਾ ਅਦਾਕਾਰਾ ਨੇ ਅਦਾਕਾਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਸਿੱਦੀਕੀ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਫਿਲਮ 'ਐਮਰਜੈਂਸੀ' ਬਣਾ ਕੇ ਵਿਵਾਦਾਂ 'ਚ ਕੰਗਨਾ, ਨੋਟਿਸ ਹੋਇਆ ਜਾਰੀ
ਮਲਿਆਲਮ ਫਿਲਮ ਇੰਡਸਟਰੀ 'ਚ ਇਸ ਉਥਲ-ਪੁਥਲ ਨੂੰ ਲੈ ਕੇ ਕੇਰਲ ਸਰਕਾਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਬੁਲਾਈ ਅਤੇ ਮਹਿਲਾ ਅਦਾਕਾਰਾਂ ਦੇ ਖਿਲਾਫ ਅੱਤਿਆਚਾਰਾਂ ਦੀ ਜਾਂਚ ਲਈ ਸੱਤ ਮੈਂਬਰੀ ਵਿਸ਼ੇਸ਼ ਟੀਮ ਬਣਾਉਣ ਦਾ ਫੈਸਲਾ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਦੇ ਬਿਆਨ 'ਤੇ ਭੜਕਿਆ ਸਿੱਖ ਭਾਈਚਾਰਾ, ਕਿਹਾ- ਅਦਾਕਾਰਾ ਤੋਂ ਵਾਪਸ ਲਿਆ ਜਾਵੇ 'ਪਦਮਸ਼੍ਰੀ'
NEXT STORY