ਇੰਦੌਰ- ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਿਸਾਨ ਅੰਦੋਲਨ 'ਤੇ ਦਿੱਤੇ ਬਿਆਨ ਤੋਂ ਸਿੱਖ ਸਮਾਜ ਨਾਰਾਜ਼ ਹੋ ਗਿਆ ਹੈ। ਕਿਸਾਨ ਅੰਦੋਲਨ 'ਚ ਸ਼ਾਮਲ ਸਿੱਖ ਭਾਈਚਾਰਾ 'ਤੇ ਕੰਗਨਾ ਨੇ ਅਪਮਾਨਜਨਕ ਟਿੱਪਣੀ ਕੀਤੀ ਸੀ। ਕੰਗਨਾ ਖ਼ਿਲਾਫ਼ ਸ੍ਰੀ ਗੁਰੂ ਸਿੰਘ ਸਭਾ ਅਤੇ ਇੰਦੌਰ ਦੇ ਸਿੱਖ ਭਾਈਚਾਰੇ ਨੇ ਪ੍ਰਦਰਸ਼ਨ ਕਰ ਕੇ ਵਿਰੋਧ ਜਤਾਇਆ ਹੈ ਅਤੇ ਉਸ ਤੋਂ ਪਦਮਸ਼੍ਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਇਕ ਵੀਡੀਓ 'ਚ ਕਹਿੰਦੇ ਦਿੱਸ ਰਹੇ ਹਨ,''ਕੰਗਨਾ ਨੇ ਇਕ ਬਿਆਨ ਦਿੱਤਾ ਕਿ ਜਦੋਂ ਦਿੱਲੀ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਕਈ ਲੋਕਾਂ ਨੂੰ ਮਾਰ ਕੇ ਲਾਸ਼ਾਂ ਦਰੱਖਤ ਨਾਲ ਟੰਗ ਦਿੱਤੀਆਂ ਗਈਆਂ ਅਤੇ ਔਰਤਾਂ ਨਾਲ ਜਬਰ ਜ਼ਿਨਾਹ ਕੀਤੇ ਗਏ। ਉਹ ਸੰਸਦ ਦੇ ਅਹੁਦੇ 'ਤੇ ਬੈਠੀ ਹੈ ਅਤੇ ਉਸ ਦਾ ਬਿਆਨ ਪੂਰੀ ਦੁਨੀਆ 'ਚ ਜਾਂਦਾ ਹੈ ਅਤੇ ਅਜਿਹੇ 'ਚ ਉਨ੍ਹਾਂ ਦਾ ਬਿਆਨ ਕਾਫ਼ੀ ਨਿੰਦਾਯੋਗ ਹੈ। ਉਨ੍ਹਾਂ ਨੂੰ ਆਪਣੀ ਜ਼ੁਬਾਨ ਅਤੇ ਦਿਮਾਗ ਦਾ ਤਾਲਮੇਲ ਬਿਠਾ ਕੇ ਹੀ ਕੋਈ ਗੱਲ ਬੋਲਣੀ ਚਾਹੀਦੀ ਹੈ, ਕਿਉਂਕਿ ਉਹ ਇਕ ਆਮ ਅਹੁਦੇ 'ਤੇ ਹੈ ਅਤੇ ਦੇਸ਼ ਦਾ ਪ੍ਰਤੀਨਿਧੀਤੱਵ ਕਰ ਰਹੀ ਹੈ। ਉਸ ਨੇ ਕਦੇ ਸਿੱਖਾਂ ਨੂੰ ਖਾਲਿਸਤਾਨੀ ਕਹਿ ਦਿੱਤਾ, ਕਦੇ ਕਿਹਾ ਕਿ ਆਜ਼ਾਦੀ ਦਾਨ 'ਚ ਮਿਲੀ ਹੈ।''
ਉਨ੍ਹਾਂ ਕਿਹਾ,''ਕੰਗਨਾ ਨੂੰ ਪਹਿਲੇ ਇਕ ਪਦਮਸ਼੍ਰੀ ਨਾਲ ਨਵਾਜਿਆ ਗਿਆ ਸੀ, ਬਾਅਦ 'ਚ ਭਾਜਪਾ ਨੇ ਟਿਕਟ ਦੇ ਕੇ ਸੰਸਦ ਮੈਂਬਰ ਬਣਾ ਦਿੱਤਾ ਪਰ ਉਸ ਦਾ ਬਿਆਨ ਪਾਰਟੀ ਦੇ ਹਿੱਤ 'ਚ ਵੀ ਨਹੀਂ ਰਹਿੰਦਾ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਦੇ ਹਨ।'' ਅਜਿਹੇ 'ਚ ਉਨ੍ਹਾਂ ਨੇ ਹੁਣ ਪ੍ਰਧਾਨ ਮੰਤਰੀ ਜੀ ਅਤੇ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਜੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਅਦਾਕਾਰਾ ਤੋਂ ਪਦਮਸ਼੍ਰੀ ਵਾਪਸ ਲਿਆ ਜਾਵੇ, ਤਾਂ ਕਿ ਜਦੋਂ ਤੱਕ ਉਸ ਨੂੰ ਸਜ਼ਾ ਨਹੀਂ ਮਿਲੇਗੀ, ਉਸ ਨੂੰ ਇਹ ਸੰਦੇਸ਼ ਨਹੀਂ ਮਿਲੇਗਾ ਕਿ ਉਸ ਦੇ ਬਿਆਨ ਨਾਲ ਲੋਕ ਦੁਖੀ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਜ਼ਾਦ ਸਮਾਜ ਪਾਰਟੀ ਤੇ ਜੇਜੇਪੀ ਦਾ ਹੋਇਆ ਗਠਜੋੜ, ਸੀਟਾਂ ਦੀ ਹੋਈ ਵੰਡ
NEXT STORY