ਬੈਂਗਲੁਰੂ – ਕੰਨੜ ਫਿਲਮ ਇੰਡਸਟਰੀ ਲਈ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਮਾਤਾ ਅਨੇਕਲ ਬਲਰਾਜ ਦੇ ਪੁੱਤਰ ਅਤੇ ਕੰਨੜ ਅਦਾਕਾਰ ਸੰਤੋਸ਼ ਬਲਰਾਜ ਦਾ 34 ਸਾਲ ਦੀ ਉਮਰ ਵਿੱਚ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ, ਸੰਤੋਸ਼ ਬਲਰਾਜ ਨੂੰ ਹਾਲ ਹੀ ਵਿੱਚ ਜੌਂਡਸ (ਪੀਲੀਆ) ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਬੇਹੱਦ ਗੰਭੀਰ ਹੋਣ ਕਾਰਨ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿਤਾ।
ਇਹ ਵੀ ਪੜ੍ਹੋ: ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ, ਭਾਵੁਕ ਹੋਈ ਮਾਂ ਚਰਨ ਕੌਰ

2009 'ਚ ਕੀਤਾ ਸੀ ਐਕਟਿੰਗ ਡੈਬਿਊ
ਸੰਤੋਸ਼ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2009 ਦੀ ਫਿਲਮ ‘ਕੇਮਪਾ’ ਨਾਲ ਕੀਤੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਅਵਿਨਾਸ਼, ਰੁਚਿਤਾ ਪ੍ਰਸਾਦ ਅਤੇ ਪ੍ਰਦੀਪ ਰਾਵਤ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਸੀ। ਉਨ੍ਹਾਂ ਦੀ ਇੱਕ ਹੋਰ ਪ੍ਰਸਿੱਧ ਫਿਲਮ ‘ਕਰੀਆ 2’ ਸੀ, ਜਿਸ ਦਾ ਨਿਰਮਾਣ ਉਨ੍ਹਾਂ ਦੇ ਪਿਤਾ ਨੇ ਸੰਤੋਸ਼ ਐਂਟਰਪ੍ਰਾਈਜ਼ (SE) ਬੈਨਰ ਹੇਠ ਕੀਤਾ ਸੀ।
ਇਹ ਵੀ ਪੜ੍ਹੋ: ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ

ਚਰਚਿਤ ਫਿਲਮਾਂ 'ਚੋਂ ‘ਗਣਪਾ’ ਅਤੇ ‘ਸਤਯਮ’
ਉਨ੍ਹਾਂ ਦੀ ਹੋਰ ਪ੍ਰਸਿੱਧ ਫਿਲਮਾਂ ਵਿੱਚ 2015 ਦੀ ‘ਗਣਪਾ’ ਅਤੇ 2024 ਦੀ ‘ਸਤਯਮ’ ਸ਼ਾਮਲ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆ ਰਹੀ ਫਿਲਮ ‘ਬਰਕਲੀ’ ਵਿੱਚ ਵੀ ਕੰਮ ਕੀਤਾ ਸੀ, ਜਿਸ ਦਾ ਨਿਰਦੇਸ਼ਨ ਸੁਮੰਤ ਕ੍ਰਾਂਤੀ ਕਰ ਰਹੇ ਸਨ। ਇਸ ਫਿਲਮ ਵਿੱਚ ਚਰਣ ਰਾਜ, ਸਿਮਰਨ ਨਾਟੇਕਰ ਅਤੇ ਰਾਜਾ ਬਲਵਾਡੀ ਵੀ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਕਾਰ 'ਚੋਂ ਮਿਲੀ ਲਾਸ਼
ਪਿਤਾ ਦੀ ਵੀ ਹੋ ਚੁੱਕੀ ਹੈ ਮੌਤ
ਧਿਆਨਯੋਗ ਹੈ ਕਿ ਸੰਤੋਸ਼ ਦੇ ਪਿਤਾ, ਮਸ਼ਹੂਰ ਨਿਰਮਾਤਾ ਅਨੇਕਲ ਬਲਰਾਜ, ਦਾ ਵੀ ਕੁਝ ਮਹੀਨੇ ਪਹਿਲਾਂ 15 ਮਈ 2025 ਨੂੰ ਬੈਂਗਲੁਰੂ 'ਚ ਇੱਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ। ਸੰਤੋਸ਼ ਬਲਰਾਜ ਕੁਆਰੇ ਸਨ ਸਨ ਅਤੇ ਆਪਣੀ ਮਾਂ ਨਾਲ ਰਹਿੰਦੇ ਸਨ।
ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਨੇ ਤੋੜ'ਤੇ ਸਾਰੇ ਰਿਕਾਰਡ ! ਰੋਨਾਲਡੋ ਵੀ ਰਹਿ ਗਿਆ ਪਿੱਛੇ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਨਾਗਿਨ 7' 'ਚ ਵੈਂਪਾਇਰ ਬਣ ਕੇ ਧਮਾਕੇਦਾਰ ਵਾਪਸੀ ਕਰਨਗੇ ਵਿਵੀਅਨ ਦਸੇਨਾ !
NEXT STORY